ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਨ੍ਹਾਂ ਦੀ ਸਰਕਾਰ ਵਲੋਂ ਐਸ.ਪੀ.ਜੀ. ਸੁਰੱਖਿਆ ਹਟਾ ਲਈ ਗਈ ਸੀ, ਹੁਣ ਉਨ੍ਹਾਂ ਨੂੰ ਸੀ.ਆਰ.ਪੀ.ਐਫ.ਦੀ ਜ਼ੈਡ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਦੀ 3 ਮੋਤੀ ਲਾਲ ਨਹਿਰੂ ਰੋਡ ਸਥਿਤ ਰਿਹਾਇਸ਼ ਅਤੇ ਉਨ੍ਹਾਂ ਦੇ ਦੇਸ਼ ‘ਚ ਕਿਤੇ ਵੀ ਆਉਣ -ਜਾਣ ਸਮੇਂ ਸੀ.ਆਰ.ਪੀ.ਐਫ.ਦੇ 45 ਹਥਿਆਰਬੰਦ ਕਮਾਂਡੋਜ਼ ਹਰ ਸਮੇਂ (ਰਾਊਂਡ ਦਾ ਕਲਾਕ) ਸੁਰੱਖਿਆ ‘ਚ ਤਾਇਨਾਤ ਰਹਿਣਗੇ। ਇਸ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਨੂੰ ਪ੍ਰੋਟੋਕੋਲ ਵਜੋਂ ਕਿਸੇ ਵੀ. ਵੀ. ਆਈ.ਪੀਜ਼.ਨੂੰ ਮਿਲਣ ਜਾਣ ਮੌਕੇ ਅਗਾਉਂ ਸੁਰੱਖਿਆ ਸੰਪਰਕ (ਏ.ਐਸ.ਐਲ.) ਮੁਹੱਈਆ ਕਰਵਾਇਆ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ਵਲੋਂ ਜਲਦ ਹੀ ਐਸ.ਪੀ.ਜੀ., ਦਿੱਲੀ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ-ਮਸ਼ਵਰੇ ਬਾਅਦ ਚਾਰਜ ਸੰਭਾਲ ਲਿਆ ਜਾਵੇਗਾ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …