9.6 C
Toronto
Wednesday, April 29, 2026
spot_img
Homeਭਾਰਤਕਾਂਗਰਸ ਪਾਰਟੀ 26 ਜਨਵਰੀ ਤੋਂ ਸ਼ੁਰੂ ਕਰੇਗੀ ਹਾਥ ਸੇ ਹਾਥ ਜੋੜੋ ਮੁਹਿੰਮ

ਕਾਂਗਰਸ ਪਾਰਟੀ 26 ਜਨਵਰੀ ਤੋਂ ਸ਼ੁਰੂ ਕਰੇਗੀ ਹਾਥ ਸੇ ਹਾਥ ਜੋੜੋ ਮੁਹਿੰਮ

ਪਾਰਟੀ ਦਾ ਰਾਏਪੁਰ ਵਿਖੇ ਫਰਵਰੀ ‘ਚ ਹੋਵਗਾ ਇਜਲਾਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੀ ਸਟੀਅਰਿੰਗ ਕਮੇਟੀ ਦੀ ਪਿਛਲੇ ਦਿਨੀਂ ਮੀਟਿੰਗ ਹੋਈ, ਜਿਸ ਵਿਚ ਪਾਰਟੀ ਦੇ ਇਜਲਾਸ ਦੀ ਤਰੀਕ ਅਤੇ ਸਥਾਨ ਤੈਅ ਕਰਨ ਦੇ ਨਾਲ-ਨਾਲ ਸੰਗਠਨ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਪਾਰਟੀ ਦਾ ਤਿੰਨ ਦਿਨਾਂ ਇਜਲਾਸ ਅਗਲੇ ਸਾਲ ਫਰਵਰੀ ‘ਚ ਛੱਤੀਗੜ੍ਹ ਦੇ ਰਾਏਪੁਰ ‘ਚ ਹੋੇਵੇਗਾ। ਇਸ ਦੇ ਨਾਲ ਕਾਂਗਰਸ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ 26 ਜਨਵਰੀ ਤੋਂ ਦੇਸ਼ ਭਰ ਵਿਚ ‘ਹਾਥ ਸੇ ਹਾਥ ਜੋੜੋ ਮੁਹਿੰਮ’ ਸ਼ੁਰੂ ਕਰੇਗੀ, ਜਿਸ ਤਹਿਤ ਬਲਾਕ, ਪੰਚਾਇਤ ਅਤੇ ਬੂਥ ਪੱਧਰ ‘ਤੇ ਜਨ ਸੰਪਰਕ ਕੀਤਾ ਜਾਵੇਗਾ। ਪਿਛਲੇ ਮਹੀਨੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਦੀ ਸਰਵਉੱਚ ਸੰਸਥਾ, ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਥਾਂ ‘ਤੇ ਮਲਿਕਾਰਜੁਨ ਖੜਗੇ ਨੇ ਸਟੀਅਰਿੰਗ ਕਮੇਟੀ ਕਾਇਮ ਕੀਤੀ ਸੀ।

 

RELATED ARTICLES
POPULAR POSTS