ਅਦਾਲਤ ਦਾ ਆਰਿਅਨ, ਅਰਬਾਜ਼ ਅਤੇ ਮੁਨਮੁਨ ਨੂੰ ਬੇਲ ਦੇਣ ਤੋਂ ਇਨਕਾਰ
ਮੁੰਬਈ/ਬਿਊਰੋ ਨਿਊਜ਼
ਕਰੂਜ਼ ਡਰੱਗ ਪਾਰਟੀ ਮਾਮਲੇ ਵਿਚ ਘਿਰੇ ਸ਼ਾਹਰੁਖ ਖਾਨ ਮੁੰਡੇ ਆਰਿਅਨ ਖਾਨ ਦੀ ਜ਼ਮਾਨਤ ਅਰਜ਼ੀ ਅੱਜ ਚੌਥੀ ਵਾਰ ਫਿਰ ਖਾਰਜ ਹੋ ਗਈ। ਮੁੰਬਈ ਦੀ ਸਪੈਸ਼ਲ ਐਨ.ਡੀ.ਪੀ.ਐਸ. ਅਦਾਲਤ ਨੇ ਆਰਿਅਨ ਸਣੇ ਅਰਬਾਜ਼ ਅਤੇ ਮੁਨਮੁਨ ਨੂੰ ਵੀ ਬੇਲ ਦੇਣ ਤੋਂ ਇਨਕਾਰ ਕਰ ਦਿੱਤਾ। ਆਰਿਅਨ ਦੀ ਜ਼ਮਾਨਤ ਅਰਜ਼ੀ ਖਾਰਜ ਤੋਂ ਬਾਅਦ ਐਨ.ਸੀ.ਬੀ ਅਫਸਰ ਸਮੀਰ ਵਾਨਖੇੜੇ ਨੇ ਕਿਹਾ ਕਿ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ। ਧਿਆਨ ਰਹੇ ਕਿ ਲੰਘੀ 3 ਅਕਤੂਬਰ ਨੂੰ ਗਿ੍ਰਫਤਾਰ ਕੀਤਾ ਗਿਆ ਆਰਿਅਨ 8 ਅਕਤੂਬਰ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਹੈ। ਜੇਲ੍ਹ ਵਿਚ ਆਰਿਅਨ ਨੂੰ ਕੈਦੀ ਨੰਬਰ 956 ਦਾ ਬੈਚ ਮਿਲਿਆ ਹੈ ਅਤੇ ਉਸਦੀ 14 ਦਿਨ ਦੀ ਨਿਆਇਕ ਹਿਰਾਸਤ ਵੀ ਭਲਕੇ 21 ਅਕਤੂਬਰ ਨੂੰ ਖਤਮ ਹੋ ਰਹੀ ਹੈ। ਉਧਰ ਦੂਜੇ ਪਾਸੇ ਆਰਿਅਨ ਦੇ ਵਕੀਲ ਨੇ ਕਿਹਾ ਕਿ ਹੁਣ ਅਸੀਂ ਹਾਈਕੋਰਟ ਜਾਵਾਂਗੇ। ਧਿਆਨ ਰਹੇ ਕਿ ਸ਼ਾਹਰੁਖ ਖਾਨ ਦੇ ਫੈਨਜ਼ ਅਦਾਲਤ ਦੇ ਬਾਹਰ ਆਰਿਅਨ ਖਾਨ ਦੀ ਰਿਹਾਈ ਦੀ ਮੰਗ ਵੀ ਕਰ ਰਹੇ ਸਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …