ਕਿਹਾ : ਆਵਾਜ਼-ਏ-ਪੰਜਾਬ ਫਰੰਟ ਕਿਸੇ ਦੇ ਨਾਲ ਵੀ ਸਮਝੌਤਾ ਕਰਨ ਨੂੰ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਦੁੱਧ ਦੇ ਉਬਾਲ ਵਾਂਗ ਉਠੇ ਸਨ ਤੇ ਉਬਾਲੇ ਵਾਂਗ ਬੈਠ ਗਏ। ਨਵਜੋਤ ਸਿੰਘ ਸਿੱਧੂ ਨੇ ਆਖ ਦਿੱਤਾ ਕਿ ਉਹ ਨਵੀਂ ਸਿਆਸੀ ਪਾਰਟੀ ਨਹੀਂ ਬਣਾਉਣਗੇ। ਨਾਲ ਹੀ ਉਨ੍ਹਾਂ ਆਖਿਆ ਕਿ ਆਵਾਜ਼-ਏ-ਪੰਜਾਬ ਫਰੰਟ ਕਿਸੇ ਵੀ ਉਸ ਦਲ ਨਾਲ ਜਾਣ ਲਈ ਤਿਆਰ ਹੈ, ਜੋ ਪੰਜਾਬ ਦੇ ਹਿੱਤ ਲਈ ਕੰਮ ਕਰੇਗਾ। ਉਨ੍ਹਾਂ ਆਖਿਆ ਕਿ ਚੋਣਾਂ ਵਿਚ ਸਿਰਫ ਤਿੰਨ ਕੁ ਮਹੀਨੇ ਹੀ ਰਹਿੰਦੇ ਹਨ, ਅਜਿਹੇ ਵਿਚ ਨਵੀਂ ਪਾਰਟੀ ਬਣਾਉਣਾ ਕੋਈ ਮਾਅਨੇ ਨਹੀਂ ਰੱਖਦਾ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਵਾਜ਼-ਏ-ਪੰਜਾਬ ਫਰੰਟ ਕਾਇਮ ਰਹੇਗਾ ਪਰ ਉਹ ਪਾਰਟੀ ਦਾ ਰੂਪ ਧਾਰਨ ਨਹੀਂ ਕਰੇਗਾ। ਸਿੱਧੂ ਦੇ ਅਚਾਨਕ ਬਦਲੇ ਦਾਅ ਤੋਂ ਰਾਜਨੀਤਕ ਚਾਣਕਿਆ ਵੀ ਹੈਰਾਨ ਹਨ ਤੇ ਇਕ ਵਾਰ ਫਿਰ ਤੋਂ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਗਏ ਹਨ। ਨਜ਼ਰਾਂ ਫਿਰ ਤੋਂ ਨਵਜੋਤ ਸਿੱਧੂ ‘ਤੇ ਟਿਕ ਗਈਆਂ ਹਨ ਕਿ ਹੁਣ ਉਹ ਅਗਲਾ ਕਦਮ ਕੀ ਪੁੱਟਦੇ ਹਨ, ਪਰ ਵਿਰੋਧੀ ਧਿਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਨਵਜੋਤ ਸਿੱਧੂ ਤਾਂ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਹੀ ਭਗੌੜੇ ਹੋ ਗਏ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …