Breaking News
Home / ਭਾਰਤ / ਪੰਜਾਬ ‘ਚ ਹਾਰ ਨੂੰ ਲੈ ਕੇ ‘ਆਪ’ ਨੇ ਅੰਦਰਖਾਤੇ ਸ਼ੁਰੂ ਕੀਤਾ ਮੰਥਨ

ਪੰਜਾਬ ‘ਚ ਹਾਰ ਨੂੰ ਲੈ ਕੇ ‘ਆਪ’ ਨੇ ਅੰਦਰਖਾਤੇ ਸ਼ੁਰੂ ਕੀਤਾ ਮੰਥਨ

ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਅਤੇ ਗੋਆ ਵਿਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅੰਦਰਖਾਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਜ਼ਿਆਦਾ ਵਿਚਾਰ ਇਸ ਗੱਲ ‘ਤੇ ਕੀਤਾ ਜਾ ਰਿਹਾ ਹੈ ਕਿ ਹਾਰ ਲਈ ਜ਼ਿੰਮੇਵਾਰ ਕੌਣ ਹੈ। ਬੇਸ਼ੱਕ ਪਾਰਟੀ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਅਜੇ ਅਜਿਹੀ ਕੋਈ ਗੱਲ ਨਹੀਂ, ਪਰ ਸੂਤਰਾਂ ਅਨੁਸਾਰ ਅੰਦਰਖਾਤੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਖਿਲਾਫ ਆਵਾਜ਼  ਉਠਣੀ ਸ਼ੁਰੂ ਹੋ ਗਈ ਹੈ। ਧਿਆਨ ਰਹੇ ਕਿ ਪੰਜਾਬ ਵਿਚ ਚੋਣਾਂ ਦੀ ਵਾਗਡੋਰ ਇਨ੍ਹਾਂ ਦੋਵਾਂ ਆਗੂਆਂ ਦੇ ਹੱਥ ਸੀ, ਅਤੇ ਇਨ੍ਹਾਂ ‘ਤੇ ਪੈਸੇ ਲੈ ਕੇ ਟਿਕਟਾਂ ਵੇਚਣ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਗੰਭੀਰ ਆਰੋਪ ਵੀ ਲੱਗਦੇ ਰਹੇ ਹਨ। ਪੰਜਾਬ ਅੰਦਰਲੇ ਪਾਰਟੀ ਦੇ ਕਈ ਦਿੱਗਜ਼ ਲੀਡਰ ਜਿੱਥੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦੀਆਂ ਗਤੀਵਿਧੀਆਂ ਤੋਂ ਨਰਾਜ਼ ਦੱਸੇ ਜਾ ਰਹੇ ਹਨ, ਉਥੇ ਇਹ ਵੀ ਮੰਗ ਉਠਣ ਲੱਗੀ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਹਾਰ ਲਈ ਯੋਗਿੰਦਰ ਯਾਦਵ ਹੋਰਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਖਿਲਾਫ ਕਾਰਵਾਈ ਹੋ ਸਕਦੀ ਹੈ ਤਾਂ ਹੁਣ ਹੋਈ ਹਾਰ ਲਈ ਜ਼ਿੰਮੇਵਾਰ ਆਗੂਆਂ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਸਕਦੀ।

Check Also

ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਹੱਤਿਆ ਦੇ ਆਰੋਪ ਹੋਏ ਤੈਅ

ਟਾਈਟਲਰ ’ਤੇ ਸਿੱਖ ਕਤਲੇਆਮ ਦੌਰਾਨ ਲੋਕਾਂ ਨੂੰ ਭੜਕਾਉਣ ਦਾ ਲੱਗਿਆ ਸੀ ਆਰੋਪ ਨਵੀਂ ਦਿੱਲੀ /ਬਿਊਰੋ …