ਕਈ ਪੋਲਿੰਗ ਬੂਥਾਂ ‘ਤੇ ਧੱਕੇਸ਼ਾਹੀ ਹੋਣ ਦੇ ਵਿਰੋਧੀਆਂ ਨੇ ਲਾਏ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਲੰਘੇ ਕੱਲ੍ਹ ਐਤਵਾਰ ਨੂੰ ਪੰਚਾਇਤੀ ਚੋਣਾਂ ਦਾ ਕੰਮ ਸੰਪਨ ਹੋ ਗਿਆ ਅਤੇ 80 ਫੀਸਦੀ ਦੇ ਕਰੀਬ ਪੋਲਿੰਗ ਹੋਈ। ਇਸ ਦੌਰਾਨ ਵੱਡੀ ਗਿਣਤੀ ਵਿਚ ਪੰਚਾਇਤਾਂ ‘ਤੇ ਸੱਤਾਧਾਰੀ ਧਿਰ ਕਾਂਗਰਸ ਦਾ ਹੀ ਕਬਜ਼ਾ ਹੋਇਆ ਅਤੇ ਵਿਰੋਧੀਆਂ ਨੇ ਕਾਂਗਰਸ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ ਹਨ। ਫਿਰੋਜ਼ਪੁਰ ਦੇ ਪਿੰਡ ਲਖਮੀਰ ਕੇ ਹਿਠਾੜ ਵਿਚ ਅਣਪਛਾਤੇ ਵਿਅਕਤੀਆਂ ਨੇ ਬੈਲੇਟ ਬਕਸੇ ਨੂੰ ਅੱਗ ਲਗਾ ਕੇ ਵੋਟਰ ਪਰਚੀਆਂ ਵੀ ਸਾੜ ਦਿੱਤੀਆਂ ਅਤੇ ਉਨ੍ਹਾਂ ਕਾਰ ਭਜਾ ਕੇ ਲਿਜਾਂਦੇ ਸਮੇਂ ਇਕ 60 ਸਾਲ ਦੇ ਵਿਅਕਤੀ ਨੂੰ ਗੱਡੀ ਹੇਠਾਂ ਕੁਚਲ ਵੀ ਦਿੱਤਾ। ਚੋਣਾਂ ਵਿਚ ਧੱਕੇਸ਼ਾਹੀ ਨੂੰ ਦੇਖਦਿਆਂ ਹੋਇਆ ਚੋਣ ਕਮਿਸ਼ਨ ਨੇ 2 ਜਨਵਰੀ ਨੂੰ 14 ਥਾਵਾਂ ‘ਤੇ ਮੁੜ ਵੋਟਿੰਗ ਕਰਵਾਉਣਾ ਦਾ ਫੈਸਲਾ ਲਿਆ ਹੈ।
ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਚਾਇਤ ਚੋਣਾਂ ਨਿਰਪੱਖ ਕਰਵਾਉਣ ਦੇ ਫੋਕੇ ਦਾਅਵਿਆਂ ਦਾ ਸ਼ਿਕਾਰ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਹੋ ਗਏ। ਪਿੰਡ ਬਾਦਲ ਵਿਖੇ ਮਨਪ੍ਰੀਤ ਸਿੰਘ ਬਾਦਲ ਦੀ ਵੋਟ ਕੋਈ ਹੋਰ ਹੀ ਪਾ ਗਿਆ। ਫਿਰ ਸਾਰੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਨੇ ਆਪਸੀ ਸਹਿਮਤੀ ਨਾਲ ਮਨਪ੍ਰੀਤ ਬਾਦਲ ਦੀ ਵੋਟ ਭੁਗਤਾਈ।
Check Also
ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਬੀਬੀਐੱਮਬੀ ਹਰਿਆਣਾ ਨੂੰ ਪਾਣੀ ਛੱਡਣ ’ਚ ਨਾਕਾਮ
ਪਾਣੀ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਹੁੰਚੇ ਨੰਗਲ ਡੈਮ ਨੰਗਲ/ਬਿਊਰੋ ਨਿਊਜ਼ : …