Breaking News
Home / ਪੰਜਾਬ / ਪੰਜਾਬ ਦੇ 23 ਹੋਣਹਾਰ ਵਿਦਿਆਰਥੀਆਂ ਨੂੰ ਦਿੱਤਾ ਗਿਆ ‘ਦ੍ਰਿਸ਼ਟੀ ਪੰਜਾਬ’ ਐਵਾਰਡ

ਪੰਜਾਬ ਦੇ 23 ਹੋਣਹਾਰ ਵਿਦਿਆਰਥੀਆਂ ਨੂੰ ਦਿੱਤਾ ਗਿਆ ‘ਦ੍ਰਿਸ਼ਟੀ ਪੰਜਾਬ’ ਐਵਾਰਡ

2 copy copyਚੰਡੀਗੜ੍ਹ/ਬਿਊਰੋ ਨਿਊਜ਼
ਕੈਨੇਡਾ ਦੀ ਗੈਰ ਸਰਕਾਰੀ ਸੰਸਥਾ ‘ਦ੍ਰਿਸ਼ਟੀ ਪੰਜਾਬ’ ਵੱਲੋਂ ਐਤਵਾਰ ਨੂੰ ਪੰਜਾਬ ਦੇ 23 ਹੋਣਹਾਰ ਵਿਦਿਆਰਥੀਆਂ ਨੂੰ 50-50 ਹਜ਼ਾਰ ਰੁਪਏ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਥਾਨਕ ਪ੍ਰੈਸ ਕਲੱਬ ਚੰਡੀਗੜ੍ਹ ‘ਚ ਕਰਵਾਏ ਗਏ ਪ੍ਰਭਾਵਸ਼ਾਲੀ ਪ੍ਰੋਗਰਾਮ ‘ਚ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਆਮ ਆਦਮੀ ਪਾਰਟੀ ਦੇ ਨੇਤਾ ਸੀਡੀ ਸਿੰਘ ਕੰਬੋਜ ਅਤੇ ਪੰਜਾਬ ਸਰਕਾਰ ਦੇ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਦ੍ਰਿਸ਼ਟੀ ਪੰਜਾਬ ਸੰਸਥਾ ਕੈਨੇਡੀਅਨ ਐਨ ਆਰ ਆਈ ਐਡਵੋਕੇਟ ਹਰਮਿੰਦਰ ਢਿੱਲੋਂ ਦੀ ਅਗਵਾਈ ‘ਚ ਚੱਲ ਰਹੀ ਹੈ। ਜੋ ਹਰ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹ ਕੇ ਪ੍ਰਦੇਸ਼ ਦੀ ਦਸਵੀਂ ਕਲਾਸ ਦੀ ਮੈਰਿਟ ਸੂਚੀ ‘ਚ ਆਉਂਦੇ ਹਨ ਉਨ੍ਹਾਂ ਨੂੰ ਸਨਮਾਨਿਤ ਕਰਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਦ੍ਰਿਸ਼ਟੀ ਪੰਜਾਬ ਦੇ ਇੰਡੀਅਨ ਚੈਪਟਰ ਦੇ ਪ੍ਰਧਾਨ ਖੁਸ਼ਹਾਲ ਲਾਲੀ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਨ ਦੇ ਨਾਲ ਹੋਈ। ਉਨ੍ਹਾਂ ਦੱਸਿਆ ਕਿ ਦ੍ਰਿਸ਼ਟੀ ਪੰਜਾਬ ਦਾ ਇਹ ਪੰਜਵਾਂ ਪ੍ਰੋਗਰਾਮ ਹੈ।
ਦ੍ਰਿਸ਼ਟੀ ਦਾ ਉਦੇਸ਼ ਪੰਜਾਬ ‘ਚ ਸਿੱਖਿਆ ਖੇਤਰ ਨੂੰ ਉਤਸ਼ਾਹਤ ਕਰਨਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਦੇਸ਼ ‘ਚ ਹੁਨਰ ਦੀ ਕੋਈ ਘਾਟ ਨਹੀਂ ਹੈ ਪ੍ਰੰਤੂ ਲੱਖਾਂ ਬੱਚੇ ਆਰਥਿਕ ਕਮਜ਼ੋਰੀ ਦੇ ਕਾਰਨ ਅੱਗੇ ਵਧਣ ਤੋਂ ਰਹਿ ਜਾਂਦੇ ਹਨ। ਅਜਿਹੇ ਹਾਲਾਤਾਂ ‘ਚ ਦ੍ਰਿਸ਼ਟੀ ਪੰਜਾਬ ‘ਚ ਲੋਕਾਂ ਨੂੰ ਨਵੀਂ ਦ੍ਰਿਸ਼ਟੀ ਦੇਣ ਦਾ ਕੰਮ ਕੀਤਾ ਹੈ। ਸੰਤ ਬਲਵੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਸਮਾਜ ਦੀ ਦੂਜੀਆਂ ਸੰਸਥਾਵਾਂ ਨੂੰ ਵੀ ਦ੍ਰਿਸ਼ਟੀ ਪੰਜਾਬ ਦੀ ਤਰ੍ਹਾਂ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਦੇ ਲਈ ਅੱਗੇ ਆਉਣਾ ਚਾਹੀਦਾ ਹੈ।
ਸਨਮਾਨਿਤ ਬੱਚਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ‘ਆਪ’ ਨੇਤਾ ਸੀਡੀ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ‘ਚ ਸਰਕਾਰੀ ਸਿੱਖਿਆ ਤੰਤਰ ਬਦਤਰ ਹਾਲਾਤ ‘ਚੋਂ ਗੁਜ਼ਰ ਰਿਹਾ ਹੈ, ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇ ਖੇਤਰ ‘ਚ ਹੋਰ ਪੈਸਾ ਨਿਵੇਸ਼ ਕਰਨੇ। ਪੰਜਾਬ ਸਰਕਾਰ ਦੇ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਿਹਾ ਕਿ ਐਵਾਰਡ ਜਿੱਤਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਉਥੇ ਨਾਲ ਹੀ ਸਮਾਜਿਕ ਨਸ਼ੇ ਸਮੇਤ ਦੂਜੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਸਰਕਾਰ, ਸਮਾਜ ਅਤੇ ਪਰਿਵਾਰ ਨੂੰ ਮਿਲ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ।
ਇਸ ਪ੍ਰੋਗਰਾਮ ‘ਚ ਗੋ ਗਲੋਬਲ ਸੰਸਥਾ ਦੇ ਸੰਚਾਲਕ ਰੁਪਿੰਦਰ ਸਿੰਘ ਨੇ ਬੱਚਿਆਂ ਦਾ ਹੌਸਲਾ ਵਧਾਉਂਦੇ ਹੋਏ ਆਪਣੀ ਸੰਸਥਾ ਵੱਲੋਂ ਤਿੰਨ ਮਹੀਨੇ ਦਾ ਇੰਗਲਿਸ਼ ਸਪੀਕਿੰਗ ਅਤੇ ਪਰਸਨੈਲਿਟੀ ਡਿਵੈਲਪਮੈਂਟ ਕੋਰਸ ਮੁਫ਼ਤ ਕਰਵਾਉਣ ਦੀ ਪੇਸ਼ਕਸ਼ ਕੀਤੀ।
ਉਥੇ ਰਿਸ਼ਪ ਹੈਲਥ ਕੇਅਰ ਦੇ ਪ੍ਰਮੁੱਖ ਆਰ ਕੇ ਜੈਨ ਨੇ ਆਪਣੇ ਵੱਲੋਂ ਬੱਚਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਸ੍ਰੀ ਸਾਂਈਂ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਇੰਜੀਨੀਅਰ ਐਸ ਕੇ ਪੁੰਜ ਵੱਲੋਂ ਸ੍ਰੀ ਸਾਂਈਂ ਮੀਡੀਆ ਦੇ ਸੀਈਓ ਰਾਕੇਸ਼ ਸ਼ਰਮਾ ਨੇ ਐਲਾਨ ਕੀਤਾ ਕਿ ਦ੍ਰਿਸ਼ਟੀ ਐਵਾਰਡ ਹਾਸਲ ਕਰਨ ਵਾਲੇ ਬੱਚੇ ਜੇਕਰ ਸ੍ਰੀ ਸਾਂਈਂ ਗਰੁੱਪ ‘ਚ ਸਿੱਖਿਆ ਲੈਣਾ ਚਾਹੁੰਦੇ ਹੋਣ ਤਾਂ ਉਨ੍ਹਾਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਨੂੰ ਕੈਨੇਡੀਅਨ ਐਨਆਰਆਈ ਜੋਗਿੰਦਰ ਸਿੰਘ ਗਰੇਵਾਲ, ਡਾ. ਬਲਵਿੰਦਰ ਸਿੰਘ, ਪੱਤਰ ਅਤੇ ਕਵੀ ਦੀਪਕ ਸ਼ਰਮਾ ਅਤੇ ਕੰਵਲਜੀਤ ਸਿੰਘ ਢੀਂਡਸਾ (ਲਹਿਰਾਗਾਗਾ) ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ‘ਚ ਸੀਨੀਅਰ ਪੱਤਰਕਾਰ ਬਲਵੀਰ ਜੰਡੂ, ਸਰਬਜੀਤ ਪੰਧੇਰ, ਆਮ ਆਦਮੀ ਪਾਰਟੀ ਦੇ ਮੀਡੀਆ ਕੋਆਰਡੀਨੇਟਰ ਮਨਜੀਤ ਸਿੱਧੂ, ਸੁਭਾਸ਼ ਸ਼ਰਮਾ ਡੇਰਾਬਸੀ, ਰਣਬੀਰ ਸਿੰਘ ਢਿੱਲੋਂ, ਨਿਹਾਲ ਸਿੰਘ, ਹਰਮੇਲ ਸਿੰਘ ਖੱਖ, ਕੇਪੀ ਸਿੰਘ, ਸੋਨੂੰ ਕਸ਼ਯਪ, ਜਗਜੀਤ ਸਿੰਘ, ਅਨੁਰਾਧਾ ਸ਼ਰਮਾ ਵੀ ਮੌਜੂਦ ਸਨ।
ਸਨਮਾਨਿਤ ਬੱਚੇ : ਮਾਨਸਾ ਦੀ ਰਮਨਪ੍ਰੀਤ ਕੌਰ, ਮੋਹਾਲੀ ਦੀ ਸਿਮਰਪ੍ਰੀਤ ਕੌਰ, ਜਲੰਧਰ ਦੀ ਹਰਪ੍ਰੀਤ ਕੌਰ, ਸ੍ਰੀ ਮੁਕਤਸਰ ਸਾਹਿਬ ਦੇ ਗੁਰਪ੍ਰੀਤ ਸਿੰਘ, ਹੁਸ਼ਿਆਰਪੁਰ ਦੀ ਨੇਹਾ, ਮਾਨਸਾ ਦੀ ਕਿਰਨਦੀਪ ਕੌਰ, ਮੋਗਾ ਦੀ ਪ੍ਰਭਜੋਤ ਕੌਰ, ਲੁਧਿਆਣਾ ਦੇ ਸ਼ਿਵਚਰਣ, ਬਰਨਾਲਾ ਦੇ ਪਰਮਰਾਜ ਸ਼ਰਮਾ, ਹੁਸ਼ਿਆਰਪੁਰ ਦੀ ਜੋਤੀ ਦੇਵੀ, ਮੋਗਾ ਦੀ ਪ੍ਰੀਤੀ ਸੈਣੀ, ਹੁਸ਼ਿਆਰਪੁਰ ਦੀ ਪ੍ਰੀਤ ਕੌਰ, ਲੁਧਿਆਣਾ ਦੀ ਆਸ਼ਾ ਰਾਣੀ, ਗੁਰਦਾਸਪੁਰ ਦੀ ਮੁਸਕਾਨ, ਹੁਸ਼ਿਆਰਪੁਰ ਦੀ ਸ਼ਿਵਾਨੀ ਮਿਨਹਾਸ, ਸੰਗਰੂਰ ਦੀ ਜਸਪ੍ਰੀਤ ਕੌਰ, ਸੰਗਰੂਰ ਦੀ ਹੀ ਜਸਪ੍ਰੀਤ ਸਿੰਗਲਾ ਅਤੇ ਬਰਨਾਲਾ ਦੀ ਜਸਪ੍ਰੀਤ ਕੌਰ ਅਤੇ ਰੋਪੜ ਦੀ ਮਨਿੰਦਰ ਕੌਰ, ਹੁਸ਼ਿਆਰਪੁਰ ਦੀ ਦਮਨਪ੍ਰੀਤ ਕੌਰ, ਪ੍ਰੀਤੀ ਬਾਲਾ, ਰਾਕੇਸ਼ ਕੁਮਾਰ ਅਤੇ ਹਨੀ।

Check Also

ਵਿਜੇ ਸਾਂਪਲਾ ਛੱਡ ਸਕਦੇ ਹਨ ਭਾਜਪਾ!

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਰਕੇ ਹੋਏ ਨਰਾਜ਼ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਭਾਜਪਾ ਦੇ ਦਿੱਗਜ਼ …