10.4 C
Toronto
Wednesday, September 23, 2026
spot_img
Homeਪੰਜਾਬਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਲਮਸਤ ਦੇਸਰਪੁਰੀ ਦਾ ਦੇਹਾਂਤ

ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਲਮਸਤ ਦੇਸਰਪੁਰੀ ਦਾ ਦੇਹਾਂਤ

ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਲਮਸਤ ਦੇਸਰਪੁਰੀ ਦਾ ਦੇਹਾਂਤਚੰਡੀਗੜ੍ਹ: ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਲਮਸਤ ਦੇਸਰਪੁਰੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ ਕੁਝ ਅਰਸੇ ਤੋਂ ਬਿਮਾਰ ਸਨ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਅਲਮਸਤ ਦੇਸਰਪੁਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਅਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਅਲਮਸਤ ਦੇਸਰਪੁਰੀ ਦੇ ਰਚੇ ਗੀਤਾਂ ਨੂੰ ਲੋਕਾਂ ਨੇ ਬੇਹੱਦ ਪਿਆਰ ਤੇ ਮਾਣ ਦਿੱਤਾ ਹੈ। ਉਨ੍ਹਾਂ ਦਾ ਵਿਛੋੜਾ ਗੀਤਕਾਰੀ ਦੇ ਖੇਤਰ ਵਾਸਤੇ ਵੱਡਾ ਘਾਟਾ ਹੈ। ਚੇਤੇ ਰਹੇ ਕਿ ਹੰਸ ਰਾਜ ਹੰਸ, ਸੁਰਿੰਦਰ ਛਿੰਦਾ, ਸਰਦੂਲ ਸਿਕੰਦਰ, ਸਾਬਰਕੋਟੀ ਤੇ ਅਨੁਰਾਧਾ ਪੌਡਵਾਲ ਨੇ ਵੀ ਉਨ੍ਹਾਂ ਦੇ ਲਿਖੇ ਗੀਤ ਗਾਏ ਹਨ।

RELATED ARTICLES
POPULAR POSTS