14.7 C
Toronto
Friday, September 11, 2026
spot_img
Homeਪੰਜਾਬਨਿਰੰਕਾਰੀ ਭਵਨ ਅਤੇ ਮੌੜ ਬੰਬ ਧਮਾਕਿਆਂ ਬਾਰੇ ਪੰਜਾਬ ਸਰਕਾਰ ਵਾਈਟ ਪੇਪਰ ਜਾਰੀ...

ਨਿਰੰਕਾਰੀ ਭਵਨ ਅਤੇ ਮੌੜ ਬੰਬ ਧਮਾਕਿਆਂ ਬਾਰੇ ਪੰਜਾਬ ਸਰਕਾਰ ਵਾਈਟ ਪੇਪਰ ਜਾਰੀ ਕਰੇ : ਸੁਖਪਾਲ ਖਹਿਰਾ

ਨਿਰੰਕਾਰੀ ਭਵਨ ਅਤੇ ਮੌੜ ਬੰਬ ਧਮਾਕਿਆਂ ਬਾਰੇ ਪੰਜਾਬ ਸਰਕਾਰ ਵਾਈਟ ਪੇਪਰ ਜਾਰੀ ਕਰੇ : ਸੁਖਪਾਲ ਖਹਿਰਾਕਿਹਾ – ਕੈਪਟਨ ਨੇ ਪੰਜਾਬ ਨੂੰ ਅਪਰਾਧੀਆਂ ਹਵਾਲੇ ਕੀਤਾ
ਅੰਮ੍ਰਿਤਸਰ/ਬਿਊਰੋ ਨਿਊਜ਼
ਸੁਖਪਾਲ ਸਿੰਘ ਖਹਿਰਾ ਅੱਜ ਅੰਮ੍ਰਿਤਸਰ ‘ਚ ਆਪਣੇ ਹਮਾਇਤੀ ਸੁਰੇਸ਼ ਕੁਮਾਰ ਸ਼ਰਮਾ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ। ਸੁਰੇਸ਼ ਕੁਮਾਰ ਸ਼ਰਮਾ ਨੂੰ ਲੰਘੀ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਨੇ ਅੰਮ੍ਰਿਤਸਰ ‘ਚ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਖਹਿਰਾ ਨੇ ਕਿਹਾ ਕਿ ਸੁਰੇਸ਼ ਸ਼ਰਮਾ ‘ਤੇ ਹਮਲਾ ਬੁਜ਼ਦਿਲੀ ਵਾਲਾ ਕਾਰਾ ਹੈ। ਇਸ ਤੋਂ ਬਾਅਦ ਖਹਿਰਾ ਨੇ ਕਿਹਾ ਕਿ ਨਿਰੰਕਾਰੀ ਭਵਨ ਤੇ ਮੌੜ ਬੰਬ ਧਮਾਕਿਆਂ ਬਾਰੇ ਪੰਜਾਬ ਸਰਕਾਰ ਨੂੰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਖੁਦ ਮਹਿੰਗੀਆਂ ਤੇ ਸੁਰੱਖਿਅਤ ਗੱਡੀਆਂ ਵਿੱਚ ਘੁੰਮਦੇ ਹਨ ਪਰ ਲੋਕਾਂ ਨੂੰ ਅਪਰਾਧੀਆਂ ਦੇ ਹਵਾਲੇ ਕੀਤਾ ਹੋਇਆ ਹੈ। ਕੇਜਰੀਵਾਲ ‘ਤੇ ਸੁੱਟੇ ਮਿਰਚ ਪਾਊਡਰ ਬਾਰੇ ਖਹਿਰਾ ਨੇ ਕਿਹਾ ਕਿ ਕਿਸੇ ਉਤੇ ਵੀ ਕਿਸੇ ਤਰ੍ਹਾਂ ਦਾ ਹਮਲਾ ਗਲਤ ਹੈ। ਚਾਹੇ ਉਹ ਹਮਲਾ ਸੁਰੇਸ਼ ਸ਼ਰਮਾ ‘ਤੇ ਹੋਵੇ ਜਾਂ ਕੇਜਰੀਵਾਲ ਉਤੇ, ਉਹ ਹਰ ਤਰ੍ਹਾਂ ਦੇ ਹਮਲੇ ਦੀ ਨਿਖੇਧੀ ਕਰਦੇ ਹਨ।

RELATED ARTICLES
POPULAR POSTS