18.3 C
Toronto
Wednesday, September 23, 2026
spot_img
Homeਪੰਜਾਬਓਪੀ ਸੋਨੀ ਕੋਲੋਂ ਵਾਤਾਵਰਣ ਵਿਭਾਗ ਵਾਪਸ ਲੈ ਕੇ ਫੂਡ ਪ੍ਰੋਸੈਸਿੰਗ ਵਿਭਾਗ ਦਿੱਤਾ

ਓਪੀ ਸੋਨੀ ਕੋਲੋਂ ਵਾਤਾਵਰਣ ਵਿਭਾਗ ਵਾਪਸ ਲੈ ਕੇ ਫੂਡ ਪ੍ਰੋਸੈਸਿੰਗ ਵਿਭਾਗ ਦਿੱਤਾ

ਓਪੀ ਸੋਨੀ ਕੋਲੋਂ ਵਾਤਾਵਰਣ ਵਿਭਾਗ ਵਾਪਸ ਲੈ ਕੇ ਫੂਡ ਪ੍ਰੋਸੈਸਿੰਗ ਵਿਭਾਗ ਦਿੱਤਾਸਿੱਖਿਆ ਮੰਤਰੀ ਵੀ ਬਣੇ ਰਹਿਣਗੇ ਸੋਨੀ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਅਤੇ ਵਾਤਾਵਰਨ ਮੰਤਰੀ ਓ ਪੀ ਸੋਨੀ ਕੋਲੋਂ ਵਾਤਾਵਰਨ ਵਿਭਾਗ ਵਾਪਿਸ ਲੈ ਲਿਆ ਹੈ ਤੇ ਇਸ ਦੀ ਥਾਂ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਦੇ ਦਿੱਤਾ ਹੈ। ਹੁਣ ਸੋਨੀ ਕੋਲ ਸਿੱਖਿਆ ਮੰਤਰੀ ਦਾ ਵਿਭਾਗ ਵੀ ਰਹੇਗਾ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦਾ ਕੰਮ ਵੀ ਦੇਖਣਗੇ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਵਾਂ ਦੇਣ ਵਾਸਤੇ ਮੁੱਖ ਮੰਤਰੀ ਨੇ ਵਾਤਾਵਰਨ ਵਿਭਾਗ ਆਪਣੇ ਕੋਲ ਲੈ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਐਨ.ਜੀ.ਟੀ ਨੇ ਪ੍ਰਦੂਸ਼ਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਸੀ, ਜਿਸਦੇ ਚੱਲਦਿਆਂ ਸੋਨੀ ਦਾ ਵਿਭਾਗ ਬਦਲਿਆ ਗਿਆ ਹੈ। ਧਿਆਨ ਰਹੇ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਵਾਤਾਵਰਣ ਵਿਭਾਗ ਦੇ ਅਧੀਨ ਆਉਂਦਾ ਹੈ।

RELATED ARTICLES
POPULAR POSTS