ਕਿਹਾ – ਮੇਰੇ ‘ਤੇ ਲੱਗੇ ਆਰੋਪ ਫਿਲਮੀ ਕਹਾਣੀ ਵਾਂਗ ਮਨਘੜਤ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਫਿਲਮ ਅਦਾਕਾਰ ਅਕਸ਼ੈ ਕੁਮਾਰ ਕੋਲੋਂ ਐਸਆਈਟੀ ਨੇ ਅੱਜ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਅਕਸ਼ੈ ਨੇ ਕਿਹਾ ਕਿ ਮੇਰੇ ‘ਤੇ ਲੱਗੇ ਆਰੋਪ ਫਿਲਮੀ ਕਹਾਣੀ ਵਾਂਗ ਮਨਘੜਤ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰਾ ਨਾਮ ਇਸ ਵਿਵਾਦ ਵਿਚ ਕਿਉਂ ਜੋੜਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੇ ਕਮਿਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਅਕਸ਼ੈ ਨੇ ਘਟਨਾਵਾਂ ਤੋਂ ਬਾਅਦ ਖਰਾਬ ਹੋ ਰਹੇ ਮਾਹੌਲ ਨੂੰ ਲੈ ਕੇ ਜੁਹੂ ਸਥਿਤ ਆਪਣੇ ਫਲੈਟ ‘ਤੇ ਇਕ ਮੀਟਿੰਗ ਕਰਵਾਈ ਸੀ। ਇਸ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਸ਼ਾਮਲ ਹੋਏ ਸਨ। ਅਕਸ਼ੈ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਮੇਰੀ ਮੁਲਾਕਾਤ 2011 ਵਿਚ ਕਬੱਡੀ ਕੱਪ ਦੌਰਾਨ ਹੋਈ ਸੀ ਅਤੇ ਪੰਜਾਬ ਤੋਂ ਬਾਹਰ ਮੈਂ ਕਦੇ ਸੁਖਬੀਰ ਬਾਦਲ ਨੂੰ ਮਿਲਿਆ ਹੀ ਨਹੀਂ। ਅਕਸ਼ੈ ਨੇ ਇਹ ਵੀ ਦੱਸਿਆ ਕਿ ਮੈਂ ਰਾਮ ਰਹੀਮ ਅਤੇ ਉਸਦੇ ਪਰਿਵਾਰ ਨੂੰ ਨਹੀਂ ਜਾਣਦਾ, ਹਾਂ ਜੁਹੂ ਸਥਿਤ ਸੁਸਾਇਟੀ ਵਿਚ ਰਹਿਣ ਲਈ ਰਾਮ ਰਹੀਮ ਜ਼ਰੂਰ ਆਇਆ ਸੀ। ਅਕਸ਼ੈ ਨੇ ਕਿਹਾ ਕਿ ਮੇਰਾ ਪੂਰਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦਾ ਬਹੁਤ ਸਨਮਾਨ ਕਰਦਾ ਹੈ। ਧਿਆਨ ਰਹੇ ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਕੋਲੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …