18.7 C
Toronto
Thursday, June 25, 2026
spot_img
Homeਪੰਜਾਬਜੰਡਿਆਲਾ ਨੇੜਲੇ ਪਿੰਡ 'ਚ ਵੀ 5 ਸਾਲਾ ਬੱਚੇ ਦੀ ਗਲਾ ਘੁੱਟ ਕੇ...

ਜੰਡਿਆਲਾ ਨੇੜਲੇ ਪਿੰਡ ‘ਚ ਵੀ 5 ਸਾਲਾ ਬੱਚੇ ਦੀ ਗਲਾ ਘੁੱਟ ਕੇ ਹੱਤਿਆ

ਗੁਰੂਗਰਾਮ ਦੇ ਸਕੂਲ ‘ਚ ਕਤਲ ਹੋਏ ਬੱਚੇ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ
ਅੰਮ੍ਰਿਤਸਰ/ਬਿਊਰੋ ਨਿਊਜ਼
ਹਰਿਆਣਾ ਦੇ ਗੁਰੂਗ੍ਰਾਮ ਦੇ ਸਕੂਲ ਵਿਚ ਬੇਰਹਿਮੀ ਨਾਲ ਕਤਲ ਕੀਤੇ ਗਏ ਬੱਚੇ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਹੁਣ ਗੁਰੂ ਨਗਰੀ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਵਿਖੇ ਵੀ 5 ਸਾਲਾ ਬੱਚੇ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜੰਡਿਆਲਾ ਦੇ ਪਿੰਡ ਮਲਕਪੁਰ ਵਿਚ ਸ਼ੁੱਭਪ੍ਰੀਤ ਨਾਮਕ 5 ਸਾਲਾ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਲੰਘੇ ਕੱਲ੍ਹ ਸਕੂਲ ਤੋਂ ਆਉਣ ਬਾਅਦ ਹੀ ਬੱਚਾ ਲਾਪਤਾ ਸੀ ਅਤੇ ਬੱਚੇ ਦੀ ਲਾਸ਼ ਘਰ ਤੋਂ ਕੁੱਝ ਹੀ ਦੂਰੀ ‘ਤੇ ਮਿਲੀ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS