Breaking News
Home / ਕੈਨੇਡਾ / Front / ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੀਰ ਕਮਾਨ ਚਲਾਉਣ ਵਾਲੇ ਐਕਸ਼ਨ ’ਤੇ ਕਸਿਆ ਤੰਜ

ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੀਰ ਕਮਾਨ ਚਲਾਉਣ ਵਾਲੇ ਐਕਸ਼ਨ ’ਤੇ ਕਸਿਆ ਤੰਜ


ਕਿਹਾ : ਮੁੱਖ ਮੰਤਰੀ ਦੱਸਣ ਕਿ ਉਹ ਤੀਰ ਨਾਲ ਨਿਸ਼ਾਨਾ ਕਿਸ ਨੂੰ ਬਣਾ ਰਹੇ ਨੇ
ਲੁਧਿਆਣਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੇ ਚੋਣ ਪ੍ਰਚਾਰ ਦੌਰਾਨ ਤੀਰ ਕਮਾਨ ਚਲਾਉਣ ਵਾਲੇ ਐਕਸ਼ਨ ’ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਿਆਸੀ ਤੰਜ ਕਸਿਆ ਹੈ। ਮਜੀਠੀਆ ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਦੌਰਾਨ ਅਕਸਰ ਹੀ ਤੀਰ ਕਮਾਨ ਚਲਾਉਣ ਦਾ ਐਕਸ਼ਨ ਕਰਦੇ ਹੋਏ ਨਜ਼ਰ ਆਉਂਦੇ ਹਨ। ਪ੍ਰੰਤੂ ਹੁਣ ਤੱਕ ਇਹ ਨਹੀਂ ਸਮਝ ਆਇਆ ਕਿ ਮੁੱਖ ਮੰਤਰੀ ਵੱਲੋਂ ਨਿਸ਼ਾਨਾ ਲਗਾਇਆ ਕਿੱਥੇ ਜਾ ਰਿਹਾ ਹੈ। ਮਜੀਠੀਆ ਨੇ ਲਿਖਿਆ ਕੀ ਇਹ ਸਿੱਧੂ ਮੂਸੇਵਾਲਾ ਦੇ ਕਾਤਲਾਂ ’ਤੇ, ਜੇਲ੍ਹ ’ਚੋਂ ਇੰਟਰਵਿਊ ਦੇਣ ਵਾਲੇ ਲਾਰੈਂਸ ਬਿਸ਼ਨੋਈ ’ਤੇ, ਸੰਦੀਪ ਅੰਬੀਆਂ ਨੰਗਲ ਦੇ ਕਾਤਲਾਂ ’ਤੇ, ਨੌਕਰੀਆਂ ਮੰਗਣ ਵਾਲੇ ਨੌਜਵਾਨਾਂ ’ਤੇ, ਪੰਜਾਬ ਨੂੰ ਲੁੱਟਣ ਵਾਲੇ ਰੇਤ ਮਾਫੀਆ ਜਾਂ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ’ਤੇ ਮੁੱਖ ਮੰਤਰੀ ਵੱਲੋਂ ਇਹ ਤੀਰ ਚਲਾਇਆ ਜਾਂਦਾ ਹੈ। ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਨ੍ਹਾਂ ਵੱਲੋਂ ਇਹ ਤੀਰ ਕਿਸ ’ਤੇ ਚਲਾਇਆ ਜਾਂਦਾ ਹੈ ਜਾਂ ਫਿਰ ਸ਼ੌਕ ਪੂਰਾ ਕਰਨ ਉਹ ਨੌਟੰਕੀ ਕਰ ਰਹੇ ਹਨ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …