23.1 C
Toronto
Monday, September 22, 2025
spot_img
HomeਕੈਨੇਡਾFrontਕਪੂਰਥਲਾ ਦੀ ਵੰਸ਼ਿਕਾ ਮਕੋਲ ਏਅਰ ਇੰਡੀਆ ਐਕਪ੍ਰੈਸ ਦੀ ਕਮਰਸ਼ੀਅਲ ਪਾਇਲਟ ਬਣੀ

ਕਪੂਰਥਲਾ ਦੀ ਵੰਸ਼ਿਕਾ ਮਕੋਲ ਏਅਰ ਇੰਡੀਆ ਐਕਪ੍ਰੈਸ ਦੀ ਕਮਰਸ਼ੀਅਲ ਪਾਇਲਟ ਬਣੀ


ਵੰਸ਼ਿਕਾ ਫਸਟ ਅਫ਼ਸਰ ਵਜੋਂ ਕਈ ਦੇਸ਼ਾਂ ਦੀ ਭਰ ਚੁੱਕੀ ਹੈ ਉਡਾਣ
ਕਪੂਰਥਲਾ/ਬਿਊਰੋ ਨਿਊਜ਼ : ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ 23 ਸਾਲਾ ਵੰਸ਼ਿਕਾ ਮਕੋਲ ਨੇ ਏਅਰ ਇੰਡੀਆ ਐਕਸਪ੍ਰੈਸ ਦੀ ਕਮਰਸ਼ੀਅਲ ਪਾਇਲਟ ਬਣ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਲਗਨ ਅਤੇ ਇੱਛਾ ਸ਼ਕਤੀ ਨਾਲ ਹਰ ਮੁਕਾਮ ਅਤੇ ਮੰਜ਼ਿਲ ਨੂੰ ਹਾਸਲ ਕੀਤਾ ਸਕਦਾ ਹੈ। ਵੰਸ਼ਿਕਾ ਕਪੂਰਥਲਾ ਜ਼ਿਲ੍ਹੇ ਦੀ ਪਹਿਲੀ ਲੜਕੀ ਹੈ ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਉਸ ਕੋਲ 550 ਘੰਟੇ ਤੋਂ ਜ਼ਿਆਦਾ ਦਾ ਫਸਟ ਅਫ਼ਸਰ ਦਾ ਤਜ਼ਰਬਾ ਹੈ। ਵੰਸ਼ਿਕਾ ਦੇ ਪਿਤਾ ਅਮਨ ਮਕੋਲ ਨੇ ਦੱਸਿਆ ਕਿ ਵੰਸ਼ਿਕਾ ਨੇ 12ਵੀਂ ਕਰਨ ਤੋਂ ਬਾਅਦ ਪਾਇਲਟ ਬਣਨ ਦਾ ਰਸਤਾ ਚੁਣਿਆ। ਉਸ ਨੇ ਰੈਡ ਬਰਡ ਫਲਾਇੰਗ ਇੰਸਟੀਚਿਊਟ ਬਾਰਾਮਤੀ ਮਹਾਰਾਸ਼ਟਰ ’ਚ ਦਾਖਲਾ ਲਿਆ ਅਤੇ ਉਸ ਨੇ ਇਥੇ ਹੀ ਕਮਰਸ਼ੀਅਲ ਪਾਇਲਟ ਦੀ 200 ਘੰਟੇ ਦੀ ਟ੍ਰੇਨਿੰਗ ਕੀਤੀ। ਵੰਸ਼ਿਕਾ ਫਸਟ ਅਫ਼ਸਰ ਦੇ ਤੌਰ ’ਤੇ ਸਿੰਗਾਪੁਰ, ਕੁਵੈਤ, ਬਹਿਰੀਨ, ਦੁਬਈ, ਸ਼ਾਰਜਾਹ, ਦਮਾਮ ਆਦਿ ਮਿਡਲ ਈਸਟ ਕੰਟਰੀਜ਼ ’ਚ ਕਈ ਜਗ੍ਹਾ ਉਡਾਣ ਭਰ ਚੁੱਕੀ ਹੈ। ਵੰਸ਼ਿਕਾ ਨੇ ਅੱਗੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਬੈਸਟ ਪਲੇਨ ਬੋਇੰਗ 777 ਦੀ ਪਾਇਲਟ ਬਣ ਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ।

RELATED ARTICLES
POPULAR POSTS