1 C
Toronto
Thursday, January 8, 2026
spot_img
Homeਪੰਜਾਬਭਾਜਪਾ ਦਾ ਮੁੱਖ ਧਰਮ ਲੋਕਾਂ 'ਚ ਵੰਡੀਆਂ ਪਾਉਣਾ

ਭਾਜਪਾ ਦਾ ਮੁੱਖ ਧਰਮ ਲੋਕਾਂ ‘ਚ ਵੰਡੀਆਂ ਪਾਉਣਾ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ – ਸਿੱਖ ਭਾਈਚਾਰੇ ਨੂੰ ਸੁਚੇਤ ਹੋਣ ਦੀ ਲੋੜ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦਾ ਮੁੱਖ ਧਰਮ ਧਰੁਵੀਕਰਨ ਕਰਨਾ ਹੈ ਤੇ ਉਹ ਆਪਣਾ ਧਰਮ ਬੰਗਾਲ ‘ਚ ਵੀ ਨਿਭਾਅ ਰਹੀ ਹੈ। ਭਾਜਪਾ ਅਜਿਹਾ ਕੰਮ ਪੰਜਾਬ ਵਿੱਚ ਵੀ ਕਰੇਗੀ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ‘ਚ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਿੱਖਾਂ ਨੂੰ ਬਹੁਤ ਗੰਭੀਰਤਾ ਨਾਲ ਸੁਚੇਤ ਹੋਣ ਦੀ ਲੋੜ ਹੈ। ਪੰਜਾਬ ਅਤੇ ਕੇਂਦਰ ਦਰਮਿਆਨ ਟਕਰਾਅ ਵਾਲੀ ਸਥਿਤੀ ਬਾਰੇ ਜਥੇਦਾਰ ਨੇ ਕਿਹਾ ਕਿ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਆਰਥਿਕ ਤੇ ਸਮਾਜਿਕ ਤੌਰ ‘ਤੇ ਹੋ ਚੁੱਕਾ ਹੈ ਤੇ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਲਈ ਕਿਸਾਨੀ ਅੰਦੋਲਨ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਚਲਾਉਣ ਦੀ ਲੋੜ ਹੈ ਤਾਂ ਜੋ ਭਾਈਚਾਰਕ ਸਾਂਝ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਜਮਹੂਰੀ ਨੁਮਾਇੰਦਿਆਂ ਦੀ ਕੁੱਟਮਾਰ ਦੀ ਗੱਲ ਹੈ, ਉਹ ਗ਼ਲਤ ਹੈ ਕਿਉਂਕਿ ਸੱਭਿਅਕ ਮਨੁੱਖ ਅਜਿਹੀਆਂ ਘਟਨਾਵਾਂ ਨੂੰ ਸਹੀ ਨਹੀਂ ਆਖ ਸਕਦਾ ਹੈ।

RELATED ARTICLES
POPULAR POSTS