ਚੰਡੀਗੜ੍ਹ/ਬਿਊਰੋ ਨਿਊਜ਼
ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂਆਂ ‘ਚ ਲਗਾਤਾਰ ਕਰੋਨਾ ਵਾਇਰਸ ਦੇ ਪੌਜ਼ੇਟਿਵ ਮਾਮਲੇ ਆਉਣ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਮੇਰੀ ਨਾਂਦੇੜ ਸਾਹਿਬ ਵਿਖੇ ਗੱਲ ਹੋਈ ਸੀ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਸਾਰੇ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਹੈ ਪਰ ਇੱਥੇ ਆ ਕੇ ਸ਼ਰਧਾਲੂਆਂ ਦਾ ਪੌਜ਼ੇਟਿਵ ਆਉਣਾ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟੈਸਟਿੰਗ ਮਸ਼ੀਨ ‘ਤੇ ਸਵਾਲ ਕਰਦੇ ਕਿਹਾ ਕਿ ਬਹੁਤ ਸਾਰੇ ਲੋਕ ਜੋ ਸਟੇਟ ਤੋਂ ਬਾਹਰ ਮਜ਼ਦੂਰੀ ਕਰਦੇ ਹਨ, ਉਹ ਲੋਕ ਵੀ ਇੱਥੇ ਆਏ ਹਨ ਫਿਰ ਵੀ ਪੋਜ਼ੇਟਿਵ ਹੋਣ ਦਾ ਸਵਾਲ ਸ਼ਰਧਾਲੂਆਂ ‘ਤੇ ਹੀ ਕਿਉਂ ਖੜ੍ਹਾ ਹੋ ਰਿਹਾ ਹੈ?
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …