
ਚੰਡੀਗੜ੍ਹ : ਲੋਕ ਮੰਚ ਪੰਜਾਬ ਵਲੋਂ ਪੰਜਾਬੀ ਕਵਿਤਾ ਦੀ ਸਰਵੋਤਮ ਪੁਸਤਕ ਨੂੰ ਹਰ ਸਾਲ ਦਿੱਤੇ ਜਾਂਦੇ ‘‘ਕਾਵਿਲੋਕ ਪੁਰਸਕਾਰ’’ ਲਈ ਇਸ ਵਾਰ ਸੰਦੀਪ ਜਸਵਾਲ ਦੀ ਕਾਵਿ ਪੁਸਤਕ ‘‘ਸਮੁੰਦਰ ਨੂੰ ਪੁੱਛੇ ਨਦੀ’’ ਨੂੰ ਚੁਣਿਆ ਗਿਆ ਹੈ। ਇਹ ਐਲਾਨ ਕਰਦਿਆਂ ਲੋਕ ਮੰਚ ਪੰਜਾਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਦੱਸਿਆ ਕਿ ਇਹ ਪੁਸਤਕ ਸਾਲ 2024 ਵਿੱਚ ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਗਈ ਸੀ। ਪੁਰਸਕਾਰ ਵਿੱਚ 21,000 ਰੁਪਏ ਨਕਦ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਜਨਵਰੀ 2026 ਵਿੱਚ ਹੋਣ ਵਾਲੇ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਸਕਾਰ ਦਾ ਫ਼ੈਸਲਾ ਗੁਪਤ ਸਰਵੇ ਦੇ ਆਧਾਰ ਉੱਤੇ ਅਤੇ ਮਾਹਿਰਾਂ ਦੀ ਕਮੇਟੀ ਵਲੋਂ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਪੁਰਸਕਾਰ ਸਰਬਜੀਤ ਕੌਰ ਜੱਸ, ਮਦਨ ਵੀਰਾ, ਸੁਰਿੰਦਰ ਗਿੱਲ ਜੈਪਾਲ, ਅਰਤਿੰਦਰ ਸੰਧੂ ਅਤੇ ਵਿਜੇ ਵਿਵੇਕ ਨੂੰ ਮਿਲ ਚੁੱਕਿਆ ਹੈ।

