Breaking News
Home / ਪੰਜਾਬ / ਫਗਵਾੜਾ ‘ਚ ਦਰਦਨਾਕ ਸੜਕ ਹਾਦਸਾ

ਫਗਵਾੜਾ ‘ਚ ਦਰਦਨਾਕ ਸੜਕ ਹਾਦਸਾ

Image Courtesy :jagbani(punjabkesari)

ਵੈਸ਼ਨੋ ਦੇਵੀ ਤੋਂ ਯੂਪੀ ਜਾ ਰਹੇ 4 ਕਾਰ ਸਵਾਰਾਂ ਦੀ ਮੌਤ
ਫਗਵਾੜਾ/ਬਿਊਰੋ ਨਿਊਜ਼
ਫਗਵਾੜਾ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਇਕ ਕਾਰ ਵਿਚ ਸਵਾਰ ਸਨ ਅਤੇ ਇਹ ਕਾਰ ਵੈਸ਼ਨੋ ਦੇਵੀ ਤੋਂ ਕਾਨਪੁਰ ਜਾਂਦਿਆਂ ਫਗਵਾੜਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀਆਂ ਨੂੰ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦਾ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਜ਼ੀਰਾ ਵਿਚ ਵੀ ਸੜਕ ਹਾਦਸੇ ਦੌਰਾਨ ਭੈਣ-ਭਰਾ ਦੀ ਜਾਨ ਚਲੇ ਗਈ।

 

Check Also

ਵਿਜੇ ਸਾਂਪਲਾ ਛੱਡ ਸਕਦੇ ਹਨ ਭਾਜਪਾ!

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਰਕੇ ਹੋਏ ਨਰਾਜ਼ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਭਾਜਪਾ ਦੇ ਦਿੱਗਜ਼ …