5 C
Toronto
Tuesday, November 25, 2025
spot_img
Homeਪੰਜਾਬਭਲਕੇ ਹੋਵੇਗਾ ਚੰਨੀ ਕੈਬਨਿਟ ਦਾ ਵਿਸਥਾਰ

ਭਲਕੇ ਹੋਵੇਗਾ ਚੰਨੀ ਕੈਬਨਿਟ ਦਾ ਵਿਸਥਾਰ

7 ਨਵੇਂ ਚਿਹਰੇ ਹੋ ਸਕਦੇ ਨੇ ਸ਼ਾਮਲ, 5 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ
ਚੰਡੀਗੜ੍ਹ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਭਲਕੇ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਇਸ ਸਬੰਧੀ ਅੱਜ ਉਨ੍ਹਾਂ ਪੰਜਾਬ ਦੇ ਰਾਜਪਾਲ ਬਨਵਾਰੀ ਪਰੋਹਿਤ ਨਾਲ ਮੁਲਾਕਾਤ ਕੀਤੀ, ਇਸ ਮੁਲਾਕਾਤ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਰਾਜਪਾਲ ਵੱਲੋਂ ਨਵੀਂ ਕੈਬਨਿਟ ਨੂੰ ਸਹੁੰ ਚੁਕਾਉਣ ਲਈ ਭਲਕੇ ਐਤਵਾਰ ਨੂੰ ਸ਼ਾਮੀਂ ਸਾਢੇ 4 ਵਜੇ ਦਾ ਸਮਾਂ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਟੀਮ ਵਿਚ 7 ਨਵੇਂ ਚਿਹਿਰਆਂ ਨੂੰ ਸ਼ਾਮਲ ਕੀਤੇ ਜਾਣ ਦੀ ਚਰਚਾ ਹੈ ਜਿਨ੍ਹਾਂ ਵਿਚ ਡਾ. ਰਾਜ ਕੁਮਾਰ, ਪਰਗਟ ਸਿੰਘ, ਸੰਗਤ ਗਿਲਜੀਆਂ, ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ ਅਤੇ ਰਾਣਾ ਗੁਰਮੀਤ ਦੇ ਨਾਂ ਸ਼ਾਮਲ ਹਨ। ਦੂਜੇ ਪਾਸੇ ਕੈਪਟਨ ਧੜੇ ਦੇ 5 ਕੈਬਨਿਟ ਮੰਤਰੀਆਂ ਦੀ ਛੁੱਟੀ ਹੋਣੀ ਵੀ ਤਹਿ ਹੈ ਜਿਨ੍ਹਾਂ ਵਿਚ ਬਲਬੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਕਾਂਗੜ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੁਰਾਣੀ ਕੈਬਨਿਟ ਦੇ ਕੁੱਝ ਮੰਤਰੀ ਆਪਣੇ ਅਹੁਦਿਆਂ ‘ਤੇ ਬਣੇ ਰਹਿਣਗੇ ਜਿਨ੍ਹਾਂ ਵਿਚ ਬ੍ਰਹਮ ਮਹਿੰਦਰ, ਮਨਪ੍ਰੀਤ ਸਿੰਘ ਬਾਦਲ, ਵਿਜੇਇੰਦਰ ਸਿੰਗਲਾ, ਤ੍ਰਿਪਤ ਰਜਿੰਦਰ, ਅਰੁਣਾ ਚੌਧਰੀ, ਰਜੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ, ਸੁਖਬਿੰਦਰ ਸਿੰਘ ਸਰਕਾਰੀਆ ਆਦਿ ਦੇ ਨਾਂ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਲੰਘੇ ਕੱਲ੍ਹ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਨੇ ਕੈਬਨਿਟ ਦੇ ਵਿਸਥਾਰ ਲਈ ਮੁੜ ਦਿੱਲੀ ਬੁਲਾਇਆ ਅਤੇ ਲੰਘੀ ਦੇਰ ਰਾਤ ਚਰਚਾ ਹੋਣ ਤੋਂ ਬਾਅਦ ਕੈਬਨਿਟ ਵਿਸਥਾਰ ‘ਤੇ ਮੋਹਰ ਲਗਾ ਦਿੱਤੀ ਗਈ ਅਤੇ ਨਵੀਂ ਬਣੀ ਕੈਬਨਿਟ ਭਲਕੇ ਸਹੁੰ ਚੁੱਕੇਗੀ।

RELATED ARTICLES
POPULAR POSTS