18.2 C
Toronto
Friday, August 21, 2026
spot_img
Homeਪੰਜਾਬਅਨਾਜ ਘੁਟਾਲੇ ਦੀ ਰਾਸ਼ੀ ਬਾਦਲਾਂ ਕੋਲੋਂ ਵਸੂਲ ਕਰਾਂਗੇ : ਕੈਪਟਨ ਅਮਰਿੰਦਰ

ਅਨਾਜ ਘੁਟਾਲੇ ਦੀ ਰਾਸ਼ੀ ਬਾਦਲਾਂ ਕੋਲੋਂ ਵਸੂਲ ਕਰਾਂਗੇ : ਕੈਪਟਨ ਅਮਰਿੰਦਰ

ਅਨਾਜ ਘੁਟਾਲੇ ਦੀ ਰਾਸ਼ੀ ਬਾਦਲਾਂ ਕੋਲੋਂ ਵਸੂਲ ਕਰਾਂਗੇ : ਕੈਪਟਨ ਅਮਰਿੰਦਰਕਿਹਾ, ਸੱਤਾ ‘ਚ ਆਉਣ ਤੋਂ ਬਾਅਦ ਉਹ ਸਟਾਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣਗੇ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਵਾਪਿਸ ਆਉਣ ਤੋਂ ਬਾਅਦ ਸੂਬੇ ਵਿਚ ਅਨਾਜ ਦੇ ਸਟਾਕਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾਉਣਗੇ। ਇਸ ਲੜੀ ਹੇਠ ਸੂਬੇ ਦੇ ਲੋਕਾਂ ਦੀ ਮਿਹਨਤ ਦਾ ਇਕ ਇਕ ਪੈਸਾ ਭ੍ਰਿਸ਼ਟ ਬਾਦਲ ਐਂਡ ਕੰਪਨੀ ਤੋਂ ਵਸੂਲਿਆ ਜਾਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪਹਿਲਾਂ ਵੀ ਅਸੀਂ ਪੁਖਤਾ ਕੀਤਾ ਸੀ ਅਤੇ ਇਕ ਵਾਰ ਫਿਰ ਤੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਦੇ ਗੁਨਾਹਾਂ ਲਈ ਇਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਅਸੀਂ ਬਾਦਲਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ। 2007 ਵਿਚ ਸਰਕਾਰ ਬਣਾਉਣ ਤੋਂ ਬਾਅਦ ਬਾਦਲ ਸੂਬੇ ਨੂੰ ਲੁੱਟਦੇ ਆ ਰਹੇ ਹਨ ਅਤੇ ਇਹ ਬਹੁ ਕਰੋੜੀ ਅਨਾਜ਼ ਘੁਟਾਲਾ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਨ੍ਹਾਂ ਦੇ ਸਿਰ ਦਾ ਤਾਜ਼ ਹੈ।

RELATED ARTICLES
POPULAR POSTS