16 C
Toronto
Sunday, October 19, 2025
spot_img
Homeਪੰਜਾਬਪਟਿਆਲਾ 'ਚ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ

ਪਟਿਆਲਾ ‘ਚ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ

Image Courtesy :punjab.news18.com

ਮੋਗਾ ‘ਚ ਮੈਡੀਕਲ ਸਟੋਰ ਦਾ ਮਾਲਕ ਅਗਵਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਵਾਇਰਸ ਦੇ ਮਾਮਲੇ ਵੀ ਦਿਨੋ-ਦਿਨ ਵਧ ਰਹੇ ਹਨ ਅਤੇ ਇਸਦੇ ਨਾਲ ਕਤਲ, ਅਗਵਾ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਇਸਦੇ ਚੱਲਦਿਆਂ ਪਟਿਆਲਾ ਵਿਚ ਦੋ ਮੋਟਰ ਸਾਈਕਲ ਸਵਾਰ ਵਿਅਕਤੀਆਂ ਨੇ ਇਕ ਮਹਿਲਾ ਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਦਿੱਤਾ। ਜ਼ਿਕਰਯੋਗ ਹੈ ਕਿ ਜਦੋਂ ਮਹਿਲਾ ਦੇ ਗੋਲੀਆਂ ਮਾਰੀਆਂ ਗਈਆਂ, ਉਸ ਸਮੇਂ ਉਸਦਾ ਭਰਾ ਵੀ ਉਸਦੇ ਨਾਲ ਗੱਲਾਂ ਕਰ ਰਿਹਾ ਸੀ। ਉਧਰ ਦੂਜੇ ਪਾਸੇ ਮੋਗਾ ਵਿਚ ਪੈਂਦੇ ਕਸਬਾ ਧਰਮਕੋਟ ਵਿਚ ਹਥਿਆਰਬੰਦ ਵਿਅਕਤੀਆਂ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਗੱਡੀ ਸਮੇਤ ਅਗਵਾ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਦਾ ਧਰਮਕੋਟ ਵਿਖੇ ਮੈਡੀਕਲ ਸਟੋਰ ਹੈ ਅਤੇ ਉਹ ਮਨੀਚੇਂਜਰ ਦਾ ਕੰਮ ਵੀ ਕਰਦਾ ਹੈ। ਪੁਲਿਸ ਇਨ੍ਹਾਂ ਦੋਹਾਂ ਮਾਮਲਿਆਂ ਵਿਚ ਜਾਂਚ ਕਰ ਰਹੀ ਹੈ।

RELATED ARTICLES
POPULAR POSTS