Breaking News
Home / ਪੰਜਾਬ / ਕੈਪਟਨ ਸਰਕਾਰ ਕਰ ਰਹੀ ਹੈ ਤਾਨਾਸ਼ਾਹੀ ਫੈਸਲੇ : ਖਹਿਰਾ

ਕੈਪਟਨ ਸਰਕਾਰ ਕਰ ਰਹੀ ਹੈ ਤਾਨਾਸ਼ਾਹੀ ਫੈਸਲੇ : ਖਹਿਰਾ

ਕਿਹਾ – ਮੁੱਖ ਮੰਤਰੀ ਦੱਸਣ ਕਿ ਅਧਿਆਪਕ 15 ਹਜ਼ਾਰ ‘ਚ ਗੁਜ਼ਾਰਾ ਕਿਸ ਤਰ੍ਹਾਂ ਕਰਨ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ ਧਰਨਾ ਦੇ ਰਹੇ ਹਜ਼ਾਰਾਂ ਅਧਿਆਪਕਾਂ ਦੇ ਹੱਕ ਵਿੱਚ ਨਿਤਰ ਆਏ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਿਆਂ ਦਾ ਖਰਚਾ ਕਰਨ ਵਾਲੇ ਕੈਪਟਨ ਦੱਸਣ ਕਿ ਅਧਿਆਪਕ ਸਿਰਫ਼ 15 ਹਜ਼ਾਰ ਰੁਪਏ ਵਿੱਚ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਨ। ਜਦਕਿ ਕੈਪਟਨ ਦੇ ਓ.ਐਸ.ਡੀ. ਅਤੇ ਐਡਵਾਈਜ਼ਰ ਲੱਖਾਂ ਰੁਪਏ ਤਨਖਾਹਾਂ ਲੈ ਰਹੇ ਹਨ। ਕੈਪਟਨ ਸਾਹਿਬ ਦੀਆਂ ਕੋਠੀਆਂ, ਗੱਡੀਆਂ, ਮੋਟਰਾਂ, ਸਕਿਓਰਟੀ ਆਦਿ ‘ਤੇ ਕਰੋੜਾਂ ਰੁਪਏ ਦਾ ਖਰਚ ਆਉਂਦਾ ਹੈ। ਖਹਿਰਾ ਨੇ ਕੈਪਟਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਅਧਿਆਪਕਾਂ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਵਧਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਦੂਜੇ ਸੂਬਿਆਂ ਨਾਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਦਾ ਅੰਤਰ ਹੈ ਜੋ ਕਿ ਬਿਲਕੁਲ ਗਲਤ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ‘ਤੇ ਤਾਨਾਸ਼ਾਹੀ ਫੈਸਲੇ ਲਾਗੂ ਕਰ ਰਹੀ ਹੈ।

Check Also

ਪੰਜਾਬੀ ਕਵੀ ਮੋਹਨਜੀਤ ਦਾ ਹੋਇਆ ਦੇਹਾਂਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬੀ ਦੇ ਨਾਮਵਰ ਕਵੀ ਡਾ. ਮੋਹਨਜੀਤ ਅੱਜ ਸਵੇਰੇ ਕਰੀਬ ਪੌਣੇ 6 …