Breaking News
Home / ਕੈਨੇਡਾ / Front / ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਅਰਜੁਨ ਐਵਾਰਡ ਮਿਲਿਆ, ਪਾਠਕ ਆਰ.ਸੀ.ਐਫ, ਕਪੂਰਥਲਾ ਵਿੱਚ ਰਹਿੰਦਾ ਹੈ

ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਅਰਜੁਨ ਐਵਾਰਡ ਮਿਲਿਆ, ਪਾਠਕ ਆਰ.ਸੀ.ਐਫ, ਕਪੂਰਥਲਾ ਵਿੱਚ ਰਹਿੰਦਾ ਹੈ

ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਅਰਜੁਨ ਐਵਾਰਡ ਮਿਲਿਆ, ਪਾਠਕ ਆਰ.ਸੀ.ਐਫ, ਕਪੂਰਥਲਾ ਵਿੱਚ ਰਹਿੰਦਾ ਹੈ

ਚੰਡੀਗੜ੍ਹ / ਬਿਊਰੋ ਨੀਊਜ਼


ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ, ਪਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਉਸ ਕੋਲ ਨਾ ਤਾਂ ਹਾਕੀ ਸੀ ਅਤੇ ਨਾ ਹੀ ਜੁੱਤੀਆਂ। ਪਰ ਉਸਦਾ ਜਨੂੰਨ ਉਸਨੂੰ ਭਾਰਤੀ ਟੀਮ ਵਿੱਚ ਲੈ ਗਿਆ। ਕਈ ਵਾਰ ਉਹ ਮੈਦਾਨ ‘ਤੇ ਨੰਗੇ ਪੈਰੀਂ ਅਤੇ ਪੁਰਾਣੇ ਬੂਟਾਂ ਨਾਲ ਖੇਡਦਾ ਸੀ।

ਰੇਲ ਕੋਚ ਫੈਕਟਰੀ ਕਪੂਰਥਲਾ ਦੇ ਰਹਿਣ ਵਾਲੇ ਕ੍ਰਿਸ਼ਨਾ ਬੀ ਪਾਠਕ ਨੂੰ ਰਾਸ਼ਟਰਪਤੀ ਭਵਨ, ਦਿੱਲੀ ਵਿਖੇ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਦੇਸ਼ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ ਸੀ। ਇਸ ਵਿੱਚ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਸਾਲ 2023 ਵਿੱਚ ਹਾਂਗਕਾਂਗ ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਦੂਜੇ ਗੋਲਕੀਪਰ ਵਜੋਂ ਅਹਿਮ ਭੂਮਿਕਾ ਨਿਭਾਈ, ਜਿਸ ਦੀ ਬਦੌਲਤ ਦੇਸ਼ ਨੇ ਸੋਨ ਤਗ਼ਮਾ ਜਿੱਤਿਆ।

ਪਾਠਕ ਨੇ ਅਰਜੁਨ ਐਵਾਰਡ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹ ਆਪਣੇ ਚਾਚੇ ਨਾਲ ਰਾਸ਼ਟਰਪਤੀ ਭਵਨ ਪਹੁੰਚਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ ਪਰ ਆਰਥਿਕ ਤੰਗੀ ਕਾਰਨ ਉਸ ਕੋਲ ਨਾ ਤਾਂ ਹਾਕੀ ਸੀ ਅਤੇ ਨਾ ਹੀ ਜੁੱਤੀ। ਪਰ ਉਸਦਾ ਜਨੂੰਨ ਉਸਨੂੰ ਭਾਰਤੀ ਟੀਮ ਵਿੱਚ ਲੈ ਗਿਆ। ਕਈ ਵਾਰ ਉਹ ਮੈਦਾਨ ‘ਤੇ ਨੰਗੇ ਪੈਰੀਂ ਅਤੇ ਪੁਰਾਣੇ ਬੂਟਾਂ ਨਾਲ ਖੇਡਦਾ ਸੀ। ਸੀਨੀਅਰ ਖਿਡਾਰੀ ਉਸ ਨੂੰ ਪੁਰਾਣੀ ਹਾਕੀ ਸਟਿੱਕ ਦਿੰਦੇ ਸਨ, ਤਾਂ ਜੋ ਉਸ ਦੀ ਖੇਡ ਜਾਰੀ ਰਹਿ ਸਕੇ

ਸਾਲ 2023 ‘ਚ ਭਾਰਤੀ ਹਾਕੀ ਟੀਮ ਲਈ ਖੇਡਦੇ ਹੋਏ ਕ੍ਰਿਸ਼ਨਾ ਨੇ ਏਸ਼ੀਆਈ ਖੇਡਾਂ ‘ਚ ਦੇਸ਼ ਲਈ ਸੋਨ ਤਮਗਾ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਕ੍ਰਿਸ਼ਨਾ ਜੂਨੀਅਰ ਵਿਸ਼ਵ ਕੱਪ ਜੇਤੂ ਵੀ ਹੈ। ਇਸ ਵਾਰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ। ਅਰਜੁਨ ਐਵਾਰਡ ਪ੍ਰਾਪਤ ਕਰਕੇ ਉਸ ਨੇ ਆਰਸੀਐਫ ਦੇ ਨਾਲ-ਨਾਲ ਕਪੂਰਥਲਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਸਾਲ 2021 ਵਿੱਚ ਜਦੋਂ ਕ੍ਰਿਸ਼ਨਾ ਪਾਠਕ ਓਲੰਪਿਕ ਵਿੱਚ ਖੇਡਣ ਤੋਂ ਬਾਅਦ ਆਰਸੀਐਫ ਵਿੱਚ ਪਰਤਿਆ ਤਾਂ ਭਾਰਤੀ ਟੀਮ ਨੂੰ ਕਾਂਸੀ ਦਾ ਤਗ਼ਮਾ ਮਿਲਿਆ। ਇਸ ਦੌਰਾਨ ਸਰਕਾਰ ਨੇ ਭਾਰਤੀ ਹਾਕੀ ਟੀਮ ਵਿੱਚ ਖੇਡਣ ਵਾਲੇ ਖਿਡਾਰੀਆਂ ਦੇ ਨਾਂ ’ਤੇ ਸਰਕਾਰੀ ਸਕੂਲਾਂ ਦਾ ਨਾਂ ਰੱਖਣ ਦਾ ਐਲਾਨ ਵੀ ਕੀਤਾ ਸੀ। ਜਿਸ ਵਿੱਚ ਕਪੂਰਥਲਾ ਦੇ ਪਿੰਡ ਹੁਸੈਨਪੁਰ ਦੇ ਸਰਕਾਰੀ ਸਕੂਲ ਦਾ ਨਾਂ ਓਲੰਪੀਅਨ ਕ੍ਰਿਸ਼ਨਾ ਬੀ ਪਾਠਕ ਦੇ ਨਾਂ ’ਤੇ ਰੱਖਿਆ ਗਿਆ।

Check Also

ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ’ਤੇ ਸਾਧਿਆ ਨਿਸ਼ਾਨਾ

ਕਿਹਾ : ਕੁਝ ਲੋਕਾਂ ਦਾ ਧੰਦਾ ਹੈ ਚੋਣਾਂ ਦੇ ਨਾਮ ’ਤੇ ਫੰਡ ਇਕੱਠਾ ਕਰਨਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਆਗੂ ਰਾਜਾ ਵੜਿੰਗ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਆਲੋਚਨਾ ਕੀਤੀ ਹੈ। ਜਾਖੜ ਨੇ ਰਾਜਾ ਵੜਿੰਗ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਕੁਝ ਲੋਕਾਂ ਦਾ ਧੰਦਾ ਬਣ ਚੁੱਕਾ ਹੈ ਕਿ ਚੋਣਾਂ ਦੇ ਨਾਮ ’ਤੇ ਫੰਡ ਇਕੱਠਾ ਕੀਤਾ ਜਾਵੇ। ਜਾਖੜ ਨੇ ਕਿਹਾ ਕਿ ਇਹ ਨੇਤਾ ਸ਼ਰਾਬ ਅਤੇ ਨਸ਼ੇ ਵਾਲਿਆਂ ਕੋਲੋਂ ਵੀ ਚੰਦਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਅਤੇ ਹਰਿਆਣਾ ਦੇ ਚੀਫ ਜਸਟਿਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਾਂਗਾ ਕਿ ਚੀਫ ਜਸਟਿਸ ਸਣੇ ਦੇਸ਼ ਦੀ ਕਿਸੇ ਵੀ ਏਜੰਸੀ ਦੇ ਅਧਿਕਾਰੀਆਂ ਦੀ ਨਿਗਰਾਨੀ ਵਿਚ ਸਾਰੇ ਆਗੂਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜਾਖੜ ਨੇ ਸਵਾਲ ਚੁੱਕਿਆ ਕਿ ਜਿਹੜੇ ਆਗੂ ਛੋਟੀਆਂ ਜਿਹੀਆਂ ਦੁਕਾਨਾਂ ਚਲਾਉਂਦੇ ਸਨ, ਉਹ ਅੱਜ ਵੱਡੀਆਂ ਵੱਡੀਆਂ ਕੋਠੀਆਂ ਕਿਸ ਤਰ੍ਹਾਂ ਬਣਾ ਰਹੇ ਹਨ।