17 C
Toronto
Sunday, October 19, 2025
spot_img
Homeਪੰਜਾਬਤਰਨਤਾਰਨ 'ਚ ਦਲਿਤ ਪਰਿਵਾਰ 'ਤੇ ਅਮੀਰਾਂ ਦਾ ਤਸ਼ੱਦਦ

ਤਰਨਤਾਰਨ ‘ਚ ਦਲਿਤ ਪਰਿਵਾਰ ‘ਤੇ ਅਮੀਰਾਂ ਦਾ ਤਸ਼ੱਦਦ

ਕੁੱਟਮਾਰ ਕਰਕੇ ਪਿਲਾਇਆ ਪਿਸ਼ਾਬ
ਤਰਨਤਾਰਨ/ਬਿਊਰੋ ਨਿਊਜ਼
ਪੰਜਾਬ ਵਿਚ ਗਰੀਬ ਪਰਿਵਾਰਾਂ ‘ਤੇ ਅਮੀਰਾਂ ਵਲੋਂ ਕੀਤੇ ਜਾਂਦੇ ਤਸ਼ੱਦਦ ਦੀਆਂ ਘਟਨਾਵਾਂ ਆਮ ਦੇਖਣ ਸੁਣਨ ਨੂੰ ਮਿਲਦੀਆਂ ਹਨ। ਇਸੇ ਤਹਿਤ ਤਰਨਤਾਰਨ ਦੇ ਪਿੰਡ ਰਸੂਲਪੁਰ ਤੋਂ ਅਜਿਹਾ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਰਸੂਲਪੁਰ ਪਿੰਡ ਵਿਚ ਇੱਕ ਜਿੰਮੀਦਾਰ ਪਰਿਵਾਰ ਵੱਲੋਂ ਦਲਿਤ ਪਰਿਵਾਰ ਦੀ ਜ਼ਮੀਨ ‘ਤੇ ਕਬਜ਼ਾ ਕਰਨ ਲਈ ਪਰਿਵਾਰ ਦੇ ਮੁਖੀ ਦੀ ਜੰਮ ਕੇ ਕੁੱਟਮਾਰ ਕੀਤੀ ਗਈ ਤੇ ਫਿਰ ਉਸ ਨੂੰ ਪਿਸ਼ਾਬ ਪਿਲਾਇਆ ਗਿਆ। ਪੁਲਿਸ ਨੇ ਧੱਕਾ ਕਰਨ ਵਾਲੇ ਧਨਾਢ ਪਰਿਵਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਮਾਮਲਾ ਐਸ.ਸੀ.-ਐਸ.ਟੀ. ਕਮਿਸ਼ਨ ਦੇ ਨੋਟਿਸ ਵਿਚ ਲਿਆਂਦਾ ਗਿਆ। ਪੰਜਾਬ ਐਸ.ਸੀ. ਕਮਿਸ਼ਨ ਦੇ ਤਿੰਨ ਮੈਬਰਾਂ ਨੇ ਪਿੰਡ ਰਸੂਲਪੁਰ ਪਹੁੰਚ ਕੇ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਉਕਤ ਜਿੰਮੀਦਾਰ ਪਰਿਵਾਰ ਖਿਲਾਫ ਮਾਮਲਾ ਦਰਜ ਕਰਨ ਲਈ ਆਖਿਆ। ਪੁਲਿਸ ਨੂੰ 29 ਜੁਲਾਈ ਨੂੰ ਸਾਰੇ ਕੇਸ ਦਾ ਵੇਰਵਾ ਲੈ ਕੇ ਚੰਡੀਗੜ੍ਹ ਕਮਿਸ਼ਨ ਦੇ ਦਫਤਰ ਤਲਬ ਹੋਣ ਲਈ ਵੀ ਕਿਹਾ ਗਿਆ ਹੈ।

RELATED ARTICLES
POPULAR POSTS