ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਲੁੱਟੇ 6 ਲੱਖ ਰੁਪਏ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਵਿਚ ਜੀਟੀ ਰੋਡ ’ਤੇ ਅਲਫਾ ਵਨ ਦੇ ਸਾਹਮਣੇ ਅੱਜ ਦਿਨ ਦਿਹਾੜੇ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿਚ 6 ਲੱਖ ਰੁਪਏ ਦੀ ਲੁੱਟ ਹੋ ਗਈ। ਦੱਸਿਆ ਗਿਆ ਕਿ ਮੂੰਹ ’ਤੇ ਮਾਸਕ ਲਗਾ ਕੇ ਬੈਂਕ ਵਿਚ ਦਾਖਲ ਹੋਏ ਨੌਜਵਾਨਾਂ ਨੇ ਬੈਂਕ ਕਰਮਚਾਰੀਆਂ ਨੂੰ ਬੰਧਕ ਕੇ ਬਣਾ ਕੇ 6 ਲੱਖ ਰੁਪਏ ਦੀ ਲੁੱਟ ਕੀਤੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਵਾਰਦਾਤ ਅੱਜ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿਚ ਹੋਈ ਹੈ। ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਪਹਿਲਾਂ ਇਕ ਵਿਅਕਤੀ ਬੈਂਕ ਦੇ ਅੰਦਰ ਗ੍ਰਾਹਕ ਬਣ ਕੇ ਆਇਆ ਅਤੇ ਫਿਰ ਬੈਂਕ ਵਿਚ ਭੀੜ ਘੱਟ ਦੇਖ ਕੇ ਤਿੰਨ ਨੌਜਵਾਨਾਂ ਹੋਰ ਬੈਂਕ ਅੰਦਰ ਦਾਖਲ ਹੋ ਗਏ। ਇਨ੍ਹਾਂ ਚਾਰਾਂ ਨੌਜਵਾਨਾ ਨੇ ਮੂੰਹ ’ਤੇ ਮਾਸਕ ਲਗਾ ਰੱਖੇ ਸਨ ਅਤੇ ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਗਿਆ ਸੀ। ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਕਰੀਬ 6 ਲੱਖ ਰੁਪਏ ਦੀ ਲੁੱਟ ਹੋਈ ਹੈ। ਪੰਜਾਬ ਵਿਚ ਦਿਨ ਦਿਹਾੜੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਲੋਕਾਂ ’ਚ ਦਹਿਸ਼ਤ ਦੇਖੀ ਜਾ ਰਹੀ ਹੈ।