Breaking News
Home / ਪੰਜਾਬ / ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਬਾਹਰ ਬਣੇ ਰੋਟੀ-ਕਪੜਾ ਬੈਂਕ, ਫੌਜ ਦੇ ਜਵਾਨ ਅਤੇ ਆਮ ਲੋਕ ਕਰ ਰਹੇ ਨੇ ਸੇਵਾ

ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਬਾਹਰ ਬਣੇ ਰੋਟੀ-ਕਪੜਾ ਬੈਂਕ, ਫੌਜ ਦੇ ਜਵਾਨ ਅਤੇ ਆਮ ਲੋਕ ਕਰ ਰਹੇ ਨੇ ਸੇਵਾ

ਸੰਵੇਦਨਾ’ਵੰਡ ਕੇ ਛਕੋ’
ਰੋਜ਼ਾਨਾ 100 ਜ਼ਰੂਰਤਮੰਦਾਂ ਨੂੰ ਮਿਲ ਰਿਹਾ ਹੈ ਰੋਟੀ-ਕੱਪੜਾ
ਫਿਰੋਜ਼ਪੁਰ : ਸਰਹੱਦ ‘ਤੇ ਤਣਾਅ ਦੀ ਸਥਿਤੀ ਹੋਵੇ ਜਾਂ ਫਿਰ ਸਤਲੁਜ ਨਦੀ ‘ਚ ਆਏ ਹੜ੍ਹ ਪਿੰਡ ਵਾਸੀਆਂ ‘ਤੇ ਸੰਕਟ ਦੀ ਘੜੀ ਆਈ ਹੋਵੇ ਤਾਂ ਇਸ ਦੌਰਾਨ ਫੌਜ ਹਰ ਸਮੇਂ ਸੰਵੇਦਨਸ਼ੀਲ ਹੋ ਕੇ ਮਦਦ ਲਈ ਤਤਪਰ ਰਹਿੰਦੀ ਹੈ। ਫਿਰੋਜ਼ਪੁਰ ‘ਚ ਸ਼ਹਿਰ ‘ਚ ਫੌਜ ਵੱਲੋਂ ਅਜਿਹੀ ਹੀ ਸੰਵੇਦਨਾ ਦੀ ਪਹਿਲ ਕੀਤੀ ਗਈ ਹੈ। ‘ਸੰਵੇਦਨਾ ਵੰਡ ਛਕੋ’ ਜੀ ਹਾਂ, ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਬਾਹਰ ਬਣੇ ਰੋਟੀ-ਕਪੜਾ ਬੈਂਕ ‘ਚ ਜ਼ਰੂਰਤਮੰਦਾਂ ਦੇ ਲਈ ਭੋਜਨ ਅਤੇ ਕੱਪੜੇ ਰੱਖੇ ਜਾਂਦੇ ਹਨ। ਇਸ ਪੁੰਨ ਦੇ ਕੰਮ ‘ਚ ਹੁਣ ਸ਼ਹਿਰ ਦੇ ਲੋਕ ਵੀ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਜ਼ਰੂਰਮੰਦਾਂ ਦੇ ਨਾਲ ਹੀ ਮਿਲ ਵੰਡ ਕੇ ਛਕਣ ਦੇ ਲਈ ਫੌਜ ਨੇ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ‘ਚ ਬਾਹਰ ਵਾਲੇ ਪਾਸੇ ਦੋ ਫਰਿੱਜ ਅਤੇ ਇਕ ਅਲਮਾਰੀ ਲਗਾਈ ਗਈ ਹੈ। ਲੋਕ ਇਥੇ ਜ਼ਰੂਰਤਮੰਦਾਂ ਦੇ ਲਈ ਫਰਿੱਜ ‘ਚ ਭੋਜਨ ਰੱਖ ਜਾਂਦੇ ਹਨ, ਉਥੇ ਹੀ ਅਲਮਾਰੀ ‘ਚ ਗਰਮ ਕੱਪੜੇ।
ਜ਼ਰੂਰਤਮੰਦ ਇਥੋਂ ਆਪਣੀ ਜ਼ਰੂਰਤ ਦੇ ਅਨੁਸਾਰ ਭੋਜਨ ਅਤੇ ਕੱਪੜ ਹਾਸਲ ਕਰ ਲੈਂਦੇ ਹਨ। 113 ਸਾਲ ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ‘ਤੇ ਸੜਕ ਵਾਲੇ ਪਾਸੇ ਬਣੇ ਕਮਰੇ ‘ਚ ਪੀਣ ਵਾਲਾ ਪਾਣੀ ਰੱਖਿਆ ਜਾਂਦਾ ਸੀ। ਪਹਿਲਾਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਾਰਜਕਾਰਨੀ ‘ਚ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥਾਂ ‘ਚ ਸੀ ਪ੍ਰੰਤੂ ਹੁਣ ਰਾਜ ਸਰਕਾਰ ਨੇ ਇਸ ਦਾ ਪ੍ਰਬੰਧ ਫੌਜ ਨੂੰ ਸੌਂਪ ਦਿੱਤਾ ਹੈ। ਸੈਨਾ ਨੇ ਦਸੰਬਰ ਤੋਂ ਪਹਿਲੇ ਹਫ਼ਤੇ ‘ਚ ਪਿਆਊ ਦਾ ਆਧੁਨਿਕੀਕਰਨ ਕਰਵਾਉਂਦੇ ਹੋਏ ਇਥੇ ਦੋ ਫਰਿੱਜ ਲਗਵਾ ਦਿੱਤੇ ਤਾਂ ਕਿ ਲੋਕਾਂ ਵੱਲੋਂ ਰੱਖਿਆ ਖਾਣਾ ਖਰਾਬ ਨਾ ਹੋਵੇ ਅਤੇ ਨਾ ਹੀ ਧੂੜ-ਮਿੱਟੀ ਖਾਣੇ ‘ਚ ਪਵੇ। ਕਮਰੇ ਨੂੰ ਅਲਮਾਰੀ ਦਾ ਰੂਪ ਦੇ ਕੇ ਕੈਂਚੀ ਗੇਟ ਲਗਾ ਦਿੱਤਾ ਗਿਆ ਹੈ।
ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ‘ਬੈਂਕ’
ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਬਾਹਰ ਬਣਿਆ ਰੋਟੀ-ਕਪੜਾ ਬੈਂਕ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਵੱਡੀ ਗੱਲ ਇਹ ਹੈ ਕਿ ਹਰ ਦਿਨ ਇਥੇ 100 ਤੋਂ ਜ਼ਿਆਦਾ ਜਵਾਨ ਅਤੇ ਲੋਕ ਰੋਟੀ-ਕਪੜਾ ਰੱਖਦੇ ਹਨ ਪ੍ਰੰਤੂ ਦੋ ਸਾਲ ਤੋਂ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਫਰਿੱਜ ‘ਚ ਰੱਖੀਆਂ ਰੋਟੀਆਂ ਜਾਂ ਅਲਮਾਰੀਆਂ ‘ਚ ਰੱਖੇ ਕੱਪੜੇ ਬਚ ਗਏ ਹੋਣ। ਹਰ ਦਿਨ ਫਰਿੱਜ ਅਤੇ ਅਲਮਾਰੀ ਖਾਲੀ ਹੋ ਹੀ ਜਾਂਦੀ ਹੈ।
1904 ‘ਚ ਸਥਾਪਿਤ ਹੋਇਆ ਸੀ ਗੁਰਦੁਆਰਾ ਸਾਰਾਗੜ੍ਹੀ ਸਾਹਿਬ
ਸਤੰਬਰ 1897 ‘ਚ ਸਿੱਖ ਰੈਜੀਮੈਂਟ ਦੇ 21 ਫੌਜੀਆਂ ਨੇ ਪਾਕਿਸਤਾਨ-ਅਫ਼ਗਾਨਿਸਤਾਨ ਬਾਰਡਰ ‘ਤੇ ਸਾਰਾਗੜ੍ਹੀ ਨਾਮਕ ਸਥਾਨ ‘ਤੇ 10 ਹਜ਼ਾਰ ਅਫ਼ਗਾਨ ਫੌਜੀਆਂ ਨਾਲ ਲੋਹਾ ਲਿਆ। ਉਦੋਂ ਇਨ੍ਹਾਂ ਦੀ ਯਾਦ ‘ਚ 1904 ‘ਚ ਫਿਰੋਜ਼ਪੁਰ ਸ਼ਹਿਰ ‘ਚ ਇਨ੍ਹਾਂ ਸਿੱਖ ਫੌਜੀਆਂ ਦੀ ਯਾਦ ‘ਚ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸੀ।
ਫੌਜੀ ਅਧਿਕਾਰੀ ਅਤੇ ਲੋਕ ਰੱਖ ਜਾਂਦੇ ਹਨ ਬ੍ਰਾਂਡਿਡ ਕੱਪੜੇ
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਿਲੰਬਰ ਸਿੰਘ ਨੇ ਦੱਸਿਆ ਕਿ ਅਲਮਾਰੀ ‘ਚ ਫੌਜ ਦੇ ਅਧਿਕਾਰੀ ਅਤੇ ਸ਼ਹਿਰ ਦੇ ਹੋਰ ਲੋਕ ਬ੍ਰਾਂਡਿਡ ਕੱਪੜੇ, ਕੋਟ ਪੈਂਟ, ਸ਼ਰਟ, ਸਰਜੀ ਆਦਿ ਰੱਖ ਜਾਂਦੇ ਹਨ। ਅਲਮਾਰੀ ਸਦਾ ਹੀ ਕੱਪੜਿਆਂ ਨਾਲ ਭਰੀ ਰਹਿੰਦੀ ਹੈ। ਜ਼ਰੂਰਤਮੰਦ ਠੰਢ ਤੋਂ ਬਚਾਅ ਦੇ ਲਈ ਇਥੋਂ ਕੱਪੜੇ ਹਾਸਲ ਕਰ ਲੈਂਦੇ ਹਨ। ਫੌਜ ਵੱਲੋਂ ਗੁਰਦੁਆਰਾ ਸਾਹਿਬ ‘ਚ ਨਿਯੁਕਤ ਨਾਇਕ ਰਾਹੁਲ ਛਿੰਦੇ ਦੇ ਅਨੁਸਾਰ ਲੋਕ ਫਰਿੱਜ ‘ਚ ਰੋਟੀਆਂ, ਖੀਰ, ਹਰੀ ਸਬਜ਼ੀਆਂ, ਸਰ੍ਹੋਂ ਦਾ ਸਾਗ, ਪੱਕੀ ਸਬਜ਼ੀਆਂ ਰੱਖ ਜਾਂਦੇ ਹਨ। ਰੋਜ਼ਾਨਾ ਸ਼ਾਮ ਨੂੰ ਦੋਵੇਂ ਫਰਿੱਜਾਂ ਦੀ ਸਫਾਈ ਕਰ ਦਿੱਤੀ ਜਾਂਦੀ ਹੈ। ਭੋਜਨ ਅਤੇ ਕੱਪੜੇ ਰੱਖਣ ਅਤੇ ਲੈ ਕੇ ਜਾਣ ਦਾ ਸਿਲਸਿਲਾ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਚਲਦਾ ਰਹਿੰਦਾ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …