ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਸ਼ਹਿਰ ਨੇ ਸਫ਼ਾਈ ਦੇ ਮਾਮਲੇ ‘ਚ ਪੰਜਾਬ ਭਰ ਵਿਚੋਂ ਬਾਜ਼ੀ ਮਾਰੀ ਹੈ ਤੇ ਦੇਸ਼ ਭਰ ਵਿਚੋਂ ਇਹ ਸ਼ਹਿਰ 19ਵੇਂ ਸਥਾਨ ‘ਤੇ ਹੈ। ਬਠਿੰਡਾ ਨੇ ਦੂਜੀ ਵਾਰ ਇਹ ਮਾਣ ਹਾਸਲ ਕੀਤਾ ਹੈ ਅਤੇ ਨਗਰ ਨਿਗਮ ਬਠਿੰਡਾ ਹੁਣ ਹੈਟ੍ਰਿਕ ਮਾਰਨ ਦੀ ਤਿਆਰੀ ‘ਚ ਹੈ। ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿੱਥੇ ਇਸ ਪ੍ਰਾਪਤੀ ਦਾ ਸਿਹਰਾ ਲੈਣ ਲਈ ਅੱਗੇ ਆਏ ਹਨ, ਉੱਥੇ ਹੀ ਕਾਂਗਰਸੀ ਪੱਛੜ ਗਏ ਹਨ। ‘ਸਵੱਛ ਭਾਰਤ ਸਰਵੇਖਣ 2020’ ਲੀਗ (ਕਿਊ-2) ਤਹਿਤ ਅਪਰੈਲ ਤੋਂ ਜੂਨ ਅਤੇ ਮੁੜ ਜੁਲਾਈ ਤੋਂ ਸਤੰਬਰ ਤੱਕ ਜੋ ਸਰਵੇਖਣ ਹੋਇਆ ਹੈ, ਉਸ ਵਿਚ ਪੰਜਾਬ ਭਰ ‘ਚੋਂ ਬਠਿੰਡਾ ਸਿਖਰ ‘ਤੇ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਪ੍ਰਾਪਤੀ ਦਾ ਸਿਹਰਾ ਨਗਰ ਨਿਗਮ ਬਠਿੰਡਾ ਦੇ ਅਕਾਲੀ ਮੇਅਰ ਬਲਵੰਤ ਰਾਏ ਨਾਥ ਅਤੇ ਸ਼ਹਿਰ ਦੇ ਲੋਕਾਂ ਸਿਰ ਬੰਨ੍ਹਿਆ ਹੈ।
ਹਰਸਿਮਰਤ ਨੇ ਇਸ ਸਬੰਧੀ ਟਵੀਟ ਕਰਨ ਵਿਚ ਪਹਿਲ ਕਰਕੇ ਸਿਆਸੀ ਮੇਲਾ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਸੀਨੀਅਰ ਕਾਂਗਰਸੀ ਨਗਰ ਕੌਂਸਲਰ ਐਡਵੋਕੇਟ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਸ ਦਾ ਸਿਹਰਾ ਕਿਸੇ ਇਕੱਲੇ ਵਿਅਕਤੀ ਨੂੰ ਨਹੀਂ ਜਾਂਦਾ, ਸਗੋਂ ਸਮੁੱਚੀ ਟੀਮ ਦਾ ਯੋਗਦਾਨ ਹੁੰਦਾ ਹੈ।
ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਵਿਚ 50 ਵਾਰਡ ਹਨ ਅਤੇ ਪਿਛਲੇ ਸਮੇਂ ਤੋਂ ਇੱਥੇ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …