Breaking News
Home / ਕੈਨੇਡਾ / ਮੈਰੀਕਲ ਆਨ ਸਟਰੀਟ 11 ਦਸੰਬਰ ਨੂੰ ਬਰੈਂਪਟਨ ‘ਚ ਉਲੀਕਿਆ ਜਾਵੇਗਾ

ਮੈਰੀਕਲ ਆਨ ਸਟਰੀਟ 11 ਦਸੰਬਰ ਨੂੰ ਬਰੈਂਪਟਨ ‘ਚ ਉਲੀਕਿਆ ਜਾਵੇਗਾ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ
ਬਰੈਂਪਟਨ ਸਿਟੀ, ਪੀਲ ਪੁਲਿਸ ਅਤੇ ਪੀਲ ਫਾਇਰ ਡਿਪਾਰਟਮੈਂਟ ਨੇ ਟਾਈਗਰ ਜੀਤ ਸਿੰਘ ਫਾਊਂਡੇਸ਼ਨ (ਟੀਜੇਐਸਐਫ) ਚੈਰਿਟੀ ਨਾਲ ਮਿਲ ਕੇ ਸਾਂਝੇਦਾਰੀ ਬਣਾਈ ਹੈ ਤੇ ਮੈਰੀਕਲ ਨਾਂ ਦੇ ਪ੍ਰੋਗਰਾਮ ਦਾ 6 ਦਸੰਬਰ ਨੂੰ ਸਿਟੀ ਹਾਲ ਵਿਚ ਅਗਾਜ਼ ਕੀਤਾ ਹੈ। ਟੀਜੇਐਸਐਫ ਚੈਰਿਟੀ ਬਰੈਂਪਟਨ ਵਿੱਚ ਉਹਨਾਂ ਬੱਚਿਆਂ ਅਤੇ ਮਾਂ ਬਾਪ ਤੱਕ ਪਹੁੰਚ ਕਰੇਗੀ ਜੋ ਗਰੀਬ ਹਨ ਤੇ ਕ੍ਰਿਸਮਿਸ ‘ਤੇ ਆਪਣੇ ਬੱਚਿਆਂ ਨੂੰ ਖਿਡੌਣੇ ਨਹੀਂ ਖਰੀਦ ਕੇ ਦੇ ਸਕਦੀ। ਇਹ ਸਾਰੇ ਗਰੁਪ ਮਿਲ ਕੇ ਵੱਧ ਤੋਂ ਵੱਧ ਖਿਡੌਣੇ ਇਕੱਠੇ ਕਰਨ ਦੀ ਕੋਸ਼ਿਸ਼ ਕਰਨਗੇ। ਮੇਅਰ ਪੈਟਰਿਕ ਬਰਾਊਨ ਵਲੋਂ ਬੋਲਦੇ ਹੋਏ ਕਿਹਾ ਕਿ ਟਾਇਗਰ ਜੀਤ ਸਿੰਘ ਇਕ ਮਹਾਨ ਵਿਅਕਤੀ ਹਨ, ਜੋ ਗਰੀਬ ਗੁਰਬਿਆਂ ਲਈ ਹੀ ਨਹੀਂ ਬਲਕਿ ਹਰ ਲੋੜਵੰਦ ਇਨਸਾਨ ਲਈ ਹਰ ਪਲ ਤਤਪਰ ਰਹਿੰਦੇ ਹਨ। ਇਸੇ ਤਰ੍ਹਾਂ ਪੀਲ ਪੁਲਿਸ ਚੀਫ ਨਿਸ਼ਾਨ ਨੇ ਬੋਲਦੇ ਹੋਏ ਕਿਹਾ ਕਿ ਜਦੋਂ ਮੈਂ ਹਾਲਟਨ ਵਿਚ ਸੀ ਤਾਂ ਟਾਇਗਰਜੀਤ ਸਿੰਘ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਨਾਲ ਕੰਮ ਕਰਨ ਦਾ ਵੀ, ਉਹਨਾਂ ਨੇ ਬਰੈਂਪਟਨ ਵਿਚ ਆਪਣੀ ਚੈਰਿਟੀ ਰਾਹੀਂ ਜੋ ਪੀਲ ਦੇ ਬੱਚਿਆਂ ਪ੍ਰਤੀ ਆਪਣਾ ਪਿਆਰ ਨੇੜਤਾ ਦਿਖਾਈ ਹੈ, ਉਹ ਸਲਾਹਣਯੋਗ ਹੈ। ਅਸੀਂ ਆ ਰਹੇ ਦਿਨਾਂ ਵਿਚ ਸਖ਼ਤ ਮਿਹਨਤ ਕਰਕੇ ਇਸ ਮੈਰੀਕਲ ਪ੍ਰੋਗਰਾਮ ਨੂੰ ਸਫਲ ਬਣਾਵਾਂਗੇ। ਟਾਇਗਰ ਜੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਬੱਚੇ ਪ੍ਰਮਾਤਮਾ ਦਾ ਰੂਪ ਹੁੰਦੇ ਹਨ ਤੇ ਪ੍ਰਮਾਤਮਾ ਇਕ ਹੀ ਹੈ, ਜਿਸ ਕਰਕੇ ਮੈਂ ਸਭ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ, ਉਹਨਾਂ ਦਾ ਦੁਖ ਦਰਦ ਉਹ ਮੈਂ ਦੇਖ ਨਹੀਂ ਸਕਦਾ (ਇਸ ਸਮੇਂ ਉਹ ਬਹੁਤ ਹੀ ਭਾਵੁਕ ਹੋ ਗਏ ਤੇ ਉਹਨਾਂ ਦਾ ਗਲਾ ਭਰ ਆਇਆ, ਉਹਨਾਂ ਨੇ ਲੰਮਾ ਸਾਹ ਲੈਂਦੇ ਹੋਏ ਕਿਹਾ ਕਿ) ਜਿਸ ਲਈ ਕ੍ਰਿਸਮਿਸ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕੋਈ ਵੀ ਬੱਚਾ ਖਿਡੌਣੇ ਤੋਂ ਵਾਂਝਿਆ ਨਾ ਰਹਿ ਜਾਵੇਂ। ਇਸ ਦੇ ਨਾਲ ਹੀ ਟਾਇਗਰ ਅਲੀ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਇਹ ਮੇਰੇ ਲਈ ਨਹੀਂ ਨਾ ਮੇਰੇ ਪਿਤਾ ਲਈ, ਨਾ ਬਰੈਂਪਟਨ ਲਈ, ਨਾ ਕਿਸੇ ਹੋਰ ਲਈ, ਜੇਕਰ ਇਹ ਸੰਸਥਾ ਟੀਜੇਐਸਐਫ ਜੋ ਬਣਾਈ ਹੈ, ਉਹ ਗਰੀਬ ਗੁਰਬਿਆਂ ਦੀ ਮਦਦ ਲਈ ਬਣਾਈ ਹੈ। ਜਿਸ ਲਈ ਦਿਲ ਖੋਲ੍ਹ ਕੇ ਮਦਦ ਕਰੋ, ਜਿਸ ਨਾਲ ਇਸ ਕ੍ਰਿਸਮਿਸ ‘ਤੇ ਕੋਈ ਵੀ ਬੱਚਾ ਖਿਡੌਣੇ ਤੋਂ ਵਗੈਰ ਨਾ ਰਹਿ ਜਾਵੇ। ਟੀਜੇਐਸਐਫ ਇੱਕ ਮਿਲਟਨ-ਅਧਾਰਤ ਚੈਰਿਟੀ ਹੈ ਜੋ ਪਰਉਪਕਾਰ ਦੇ ਇਰਾਦੇ ਤਹਿਤ ਸ਼ੁਰੂ ਕੀਤੀ ਗਈ ਹੈ। ਟਾਈਗਰ ਜੀਤ ਸਿੰਘ ਅਤੇ ਉਸ ਦਾ ਬੇਟਾ ਟਾਈਗਰ ਅਲੀ ਸਿੰਘ। ਪਿਛਲੇ ਦਸ ਸਾਲਾਂ ਤੋਂ, ਟੀਜੇਐਸਐਫ ਨੇ ਉਨਟਾਰੀਓ ਦੇ ਮਿਲਟਨ, ਵਿੱਚ ਆਪਣਾ ”ਮੈਰੀਕਲ ਆਨ ਮੇਨ ਸਟ੍ਰੀਟ” ਪ੍ਰੋਗਰਾਮ ਤਹਿਤ ਚਲਾ ਰਹੇ ਹਨ। ਜਿਸ ਨੇ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਲਈ ਦਾਨ ਅਤੇ ਸਪਾਂਸਰਸ਼ਿਪ ਦੁਆਰਾ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ। ਜਿਸ ਨੂੰ ਹੁਣ ਬਰੈਂਪਟਨ ਤੱਕ ਵੀ ਲੈ ਆਂਦਾ ਗਿਆ ਹੈ। ਇਸ ਸਾਲ ਇਹ ਪਹਿਲਾਂ ਟੀਜੇਐਸਐਫ ਦਾ ਬਰੈਂਪਟਨ ਵਿਚ ਉਪਰਾਲਾ ਹੋਵੇਗਾ। ਜੋ 11 ਦਸੰਬਰ ਨੂੰ ਸਿਟੀ ਹਾਲ ਦੇ ਬਾਹਰ ਮੇਨ ਸਟਰੀਟ ‘ਤੇ ਉਲੀਕਿਆ ਜਾਵੇਗਾ। ਜਿਥੇ ਸਭ ਨੂੰ ਸਿਟੀ ਵਲੋਂ, ਪੀਲ ਪੁਲਿਸ, ਪੀਲ ਫਾਇਰ ਡਿਪਾਰਟਮੈਂਟ ਅਤੇ ਟਾਇਗਰਜੀਤ ਸਿੰਘ ਵਲੋਂ ਸਭ ਨੂੰ ਪਹੁੰਚ ਕੇ ਮਦਦ ਕਰਨ ਦੀ ਅਪੀਲ ਕੀਤੀ ਗਈ ਝਭ

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …