ਬਠਿੰਡਾ/ਬਿਊਰੋ ਨਿਊਜ਼
ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇੱਕ ਨਾਮੀ ਗੈਂਗਸਟਰ ਮਾਰਿਆ ਗਿਆ, ਜਦਕਿ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਕਾਬਲਾ ਹਰਿਆਣਾ ਪੁਲਿਸ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਗਾ ਰਾਮ ਤੀਰਥ ਵਿਚ ਹੋਇਆ ਹੈ। ਮਾਰੇ ਗਏ ਗੈਂਗਸਟਰ ਅਜੇ ਕੁਮਾਰ ਉਰਫ ਕੰਨੂ ‘ਤੇ 5 ਲੱਖ ਦਾ ਇਨਾਮ ਸੀ। ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ ਭਾਰੀ ਮਾਤਰਾ ਵਿਚ ਅਸਲਾ ਵੀ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਅੱਜ ਜਗਾ ਰਾਮ ਤੀਰਥ ਦੇ ਸ਼ਮਸ਼ਾਨਘਾਟ ਵਿਚ ਸਵੇਰੇ ਕਰੀਬ 8 ਵਜੇ ਅਚਾਨਕ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਇਹ ਗੋਲੀਆਂ ਹਰਿਆਣਾ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਚੱਲ ਰਹੀਆਂ ਸਨ। ਕਰੀਬ 11 ਵਜੇ ਇਹ ਗੋਲੀਬਾਰੀ ਬੰਦ ਹੋਈ। ਇਸ ਦੌਰਾਨ ਪੁਲਿਸ ਦੀਆਂ ਗੋਲੀਆਂ ਨਾਲ 5 ਲੱਖ ਦਾ ਇਨਾਮੀ ਹਰਿਆਣਾ ਦਾ ਗੈਂਗਸਟਰ ਅਜੇ ਕੁਮਾਰ ਉਰਫ ਕੰਨੂ ਮਾਰਿਆ ਜਾ ਚੁੱਕਾ ਸੀ। ਉਸ ਦੇ ਬਾਕੀ 3 ਸਾਥੀ ਵੀ ਪੁਲਿਸ ਦੀ ਗ੍ਰਿਫਤ ਵਿਚ ਸਨ। ਪੁਲਿਸ ਨੇ ਮੁਕਾਬਲੇ ਤੋਂ ਬਾਅਦ ਜਦ ਜਾਂਚ ਕੀਤੀ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ।
Check Also
ਸ਼੍ਰੋਮਣੀ ਅਕਾਲੀ ਦਲ ਨੂੰ 12 ਅਪ੍ਰੈਲ ਨੂੰ ਮਿਲੇਗਾ ਨਵਾਂ ਪ੍ਰਧਾਨ
ਵਰਕਿੰਗ ਕਮੇਟੀ ਨੇ ਇਜਲਾਸ ਸੱਦਿਆ; ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਦਰਕਿਨਾਰ ਕਰ ਕੇ …