11.9 C
Toronto
Saturday, October 18, 2025
spot_img
HomeਕੈਨੇਡਾFrontਸਾਹਿਬਜ਼ਾਦਾ ਅਜੀਤ ਸਿੰਘ ਨਗਰ ਬਨੂੰੜ ਵਿਖੇ ਸਫਾਈ ਸੇਵਕਾਂ ਦੀ ਕਰਵਾਈ ਟ੍ਰੇਨਿੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬਨੂੰੜ ਵਿਖੇ ਸਫਾਈ ਸੇਵਕਾਂ ਦੀ ਕਰਵਾਈ ਟ੍ਰੇਨਿੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬਨੂੰੜ ਵਿਖੇ ਸਫਾਈ ਸੇਵਕਾਂ ਦੀ ਕਰਵਾਈ ਟ੍ਰੇਨਿੰਗ

ਚੰਡੀਗੜ੍ਹ /  ਪ੍ਰਿੰਸ ਗਰਗ

ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ  ਅਤੇ ਪੀ.ਐਮ.ਆਈ.ਡੀ.ਸੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦਫਤਰ ਨਗਰ ਕੌਸ਼ਲ ਬਨੂੰੜ ਵਿਖੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ, ਸੁਪਰਡੈਂਟ ਸੈਨੀਟੇਸ਼ਨ ਜੰਗ ਬਹਾਦਰ, ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ, ਸੀ.ਐਫ. ਅਮਨਦੀਪ ਕੌਰ ਸਿੱਧੂ, ਸਮੂਹ ਕੌਂਸਲਰ ਅਤੇ ਹੈਲਥ ਵਿਭਾਗ ਦੀ ਟੀਮ ਦੇ ਹੇਠ ਸਵੱਛ ਭਾਰਤ ਮਿਸ਼ਨ 2.0 ਤਹਿਤ ਨਗਰ ਕੌਂਸਲ ਬਨੂੰੜ ਵਿਖੇ ਸਫਾਈ ਕਰਮਚਾਰੀਆਂ ਦੀ ਕੈਪੇਸਟੀ ਬਿਲਡਿੰਗ ਟਰੇਨਿੰਗ ਕਰਵਾਈ ਗਈ। ਜਿਸ ਵਿੱਚ ਸਫਾਈ ਸੇਵਕਾਂ ਅਤੇ ਰੈਗ ਪਿੱਕਰਜ਼ ਨੂੰ ਸਵੱਛ ਸਰਵੇਖਣ 2023, ਗਾਰਬੇਜ ਫਰੀ ਸਿਟੀ, ਓ.ਡੀ.ਐਫ ਡਬਲ ਪਲੱਸ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਦਫਤਰ ਨਗਰ ਕੌਂਸਲ ਬਨੂੰੜ ਵਿਖੇ ‘ਜ਼ੀਰੋ ਵੇਸਟ ਈਵੈਂਟ’ ਕਰਵਾਇਆ ਗਿਆ। ਇਸ ਮੌਕੇ ਸੀ.ਐਫ. ਅਮਨਦੀਪ ਕੌਰ ਸਿੱਧੂ ਵੱਲੋਂ ‘ਸੋਲੇਡ ਵੇਸਟ ਮੈਨੇਜਮੈਂਟ, ਡੋਰ ਟੂ ਡੋਰ ਕੁਲੈਕਸ਼ਨ, ਸੋਰਸ ਸੈਗਰੀਗੇਸ਼ਨ’, ਜੈਵਿਕ ਖਾਦ ਨੂੰ ਤਿਆਰ ਕਰਨ ਦੀ ਵਿਧੀ, ਸ਼ਹਿਰ ਨੂੰ ਪਲਾਸਟਿਕ ਫਰੀ ਸਿਟੀ ਬਣਾਉਣ ਸਬੰਧੀ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ‘ਵਿਸ਼ਵ ਟੁਆਇਲਟ ਸਫਾਈ ਦਿਵਸ’ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਾਰੇ ਸਫਾਈ ਸੇਵਕ ਅਤੇ ਵੇਸਟ ਕੁਲੈਕਟਰਾਂ ਨੂੰ ਵੱਧ ਤੋਂ ਵੱਧ ਭਾਗ ਲੈਣ ਅਤੇ ਪਬਲਿਕ ਟੁਆਇਲਟਸ ਦੀ ਸਹੀ ਢੰਗ ਨਾਲ ਵਰਤੋਂ, ਇਸਦੀ ਸਾਂਭ-ਸੰਭਾਲ ਤੇ ਸਾਫ-ਸਫਾਈ ਵਿੱਚ ਸਹਿਯੋਗ ਦਿੱਤੇ ਜਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਫਾਈ ਸੇਵਕਾਂ ਅਤੇ ਰੈਗ ਪਿੱਕਰਜ਼ ਨੂੰ ਗਰਮ ਟਰੈਕ ਸੂਟ, ਜੂਟ ਬੈਗ ਅਤੇ ਮੈਟਲ ਥਰਮਸ ਬੋਤਲਾਂ ਵੰਡੀਆਂ ਗਈਆਂ ਅਤੇ ਸਮੂਹ ਕਰਮਚਾਰੀਆਂ ਨੂੰ ਸਟੀਲ ਦੇ ਬਰਤਨਾਂ ਚ ਦੁਪਹਿਰ ਦਾ ਖਾਣਾ ਵੀ ਵਰਤਾਇਆ ਗਿਆ, ਤਾਂ ਜੋ ਪਲਾਸਟਿਕ ਅਤੇ ਡਿਸਪੋਜ਼ਲ ਵੇਸਟ ਬਾਰੇ ਪ੍ਰਭਾਵਸ਼ਾਲੀ ਸੁਨੇਹਾ ਵੀ ਦਿੱਤਾ ਜਾ ਸਕੇ।

 ਇਸ ਦੇ ਨਾਲ ਹੀ ਸੀਨੀਅਰ ਮੈਡੀਕਲ ਅਫਸਰ ਬਨੂੰੜ ਟੀਮ ਵੱਲੋ ਵਿਸ਼ਵ ਏਡਜ਼ ਦਿਵਸ ਮੌਕੇ ਸਫਾਈ ਸੇਵਕਾਂ ਨੂੰ ਏਡਜ਼ ਦੀ ਰੋਕਥਾਮ ਅਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਮੂਹ ਸਫਾਈ ਸੇਵਕਾਂ ਨੂੰ ਸਮੇਂ ਸਮੇਂ ਮੈਡੀਕਲ ਚੈਕਅਪ ਕਰਵਾਉਣ ਬਾਰੇ ਸਲਾਹ ਦਿੱਤੀ।

RELATED ARTICLES
POPULAR POSTS