Breaking News
Home / ਕੈਨੇਡਾ / Front / ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸੇਵਾ ਸੰਭਾਲਣ ’ਤੇ ਚੁੱਕੇ ਸਵਾਲ

ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸੇਵਾ ਸੰਭਾਲਣ ’ਤੇ ਚੁੱਕੇ ਸਵਾਲ


ਕਿਹਾ : ਨਾ ਗ੍ਰੰਥ ਹਾਜ਼ਰ, ਨਾ ਪੰਥ ਹਾਜ਼ਰ ਅਤੇ ਹੋ ਗਈ ਦਸਤਾਰਬੰਦੀ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਚੁਣੇ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅੱਜ ਸੇਵਾ ਸੰਭਾਲਣ ’ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਚੁੱਕੇ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਪੋਸਟ ਵਿਚ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਨਾ ਗ੍ਰੰਥ ਹਾਜ਼ਰ, ਨਾ ਪੰਥ ਹਾਜ਼ਰ ਅਤੇ ਹੋ ਗਈ ਨਵੇਂ ਜਥੇਦਾਰ ਦੀ ਦਸਤਾਰਬੰਦੀ। ਉਨ੍ਹਾਂ ਅੱਗੇ ਕਿਹਾ ਕਿ ਭਗੌੜਿਆਂ ਵੱਲੋਂ ਚੀਕ ਚੀਕ ਕੇ ਕਿਹਾ ਜਾਂਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਵੱਲੋਂ ਮਰਿਆਦਾ ਅਨੁਸਾਰ ਕਾਰਜ਼ ਨਹੀਂ ਕੀਤੇ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਨਵੇਂ ਜਥੇਦਾਰ ਦੀ ਹੋਈ ਦਸਤਾਰਬੰਦੀ ਮੌਕੇ ਕਿਹੜੀ ਮਰਿਆਦਾ ਦੀ ਪਾਲਣਾ ਕੀਤੀ ਗਈ ਹੈ। ਇਸ ਮੌਕੇ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ, ਨਾ ਗ੍ਰੰਥੀ ਸਿੰਘ, ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਨਾ ਮੈਂਬਰ ਅਤੇ ਨਾ ਹੀ ਦੂਜੇ ਤਖ਼ਤਾਂ ਦੇ ਜਥੇਦਾਰ ਹਾਜ਼ਰ ਸਨ ਪਰ ਫਿਰ ਵੀ ਨਵੇਂ ਜਥੇਦਾਰ ਦੀ ਦਸਤਾਰ ਬੰਦੀ ਹੋ ਗਈ। ਉਧਰ ਨਿਹੰਗ ਸਿੰਘ ਜਥੇਦਾਰੀਆਂ ਵਲੋਂ ਵੀ ਜਥੇਦਾਰ ਦੀ ਤਾਜਪੋਸ਼ੀ ਦਾ ਵਿਰੋਧ ਕੀਤਾ ਗਿਆ।

Check Also

ਪੰਜਾਬ ਬੋਰਡ ਦੇ 12ਵੀਂ ਕਲਾਸ ਦੇ ਇਮਤਿਹਾਨ ’ਚ ਆਮ ਆਦਮੀ ਪਾਰਟੀ ਸਬੰਧੀ ਪੁੱਛਿਆ ਗਿਆ ਸਵਾਲ

ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ …