ਆਪਣੇ ਚੰਗੇ ਭਵਿੱਖ ਅਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਅੰਮਿ੍ਰਤਸਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਉਨ੍ਹਾਂ ਦੀ ਮੰਗੇਤਰ ਬਾਲੀਵੁੱਡ ਐਕਟ੍ਰੈਸ ਪਰਣੀਤੀ ਚੋਪੜਾ ਲੰਘੀ ਦੇਰ ਅੰਮਿ੍ਰਤਸਰ ਪਹੁੰਚੇ ਅਤੇ ਅੱਜ ਸਵੇਰੇ ਦੋਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਉਨ੍ਹਾਂ ਆਪਣੇ ਚੰਗੇ ਭਵਿੱਖ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਮੰਗਣੀ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ ਅਤੇ ਲੰਘੇ ਦਿਨੀਂ ਉਨ੍ਹਾਂ ਨੂੰ ਰਾਜਸਥਾਨ ’ਚ ਆਪਣੇ ਵਿਆਹ ਲਈ ਵੈਨਿਊ ਦੀ ਸਿਲੈਕਸ਼ਨ ਕਰਦੇ ਹੋਏ ਦੇਖਿਆ ਗਿਆ ਸੀ। ਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਸਵੇਰੇ 5 ਵਜੇ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਪਰਣੀਤੀ ਚੋਪੜਾ ਨੇ ਜਿੱਥੇ ਆਫ਼ ਵ੍ਹਾਈਟ ਪ੍ਰੀਮਿਸ਼ ਸੂਟ ਪਹਿਨਿਆ ਹੋਇਆ ਸੀ ਉਥੇ ਹੀ ਰਾਘਵ ਚੱਢਾ ਨੇ ਕੁੜਤਾ ਪਜ਼ਾਮਾ ਅਤੇ ਸਲੀਵ ਲੈਸ ਜੈਕਟ ਪਹਿਨੀ ਹੋਈ ਸੀ। ਦੋਵਾਂ ਨੇ ਮੀਡੀਆ ਕਰਮੀਆਂ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਮੱਥਾ ਟੇਕ ਕੇ ਗੁਰੂ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਧਿਆਨ ਰਹੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਫਿਲਮੀ ਐਕਟੈ੍ਰਸ ਪਰਣੀਤੀ ਚੋਪੜਾ ਦੀ ਮੰਗਣੀ ਲੰਘੀ 13 ਮਈ ਨੂੰ ਨਵੀਂ ਦਿੱਲੀ ਵਿਖੇ ਕਪੂਰਥਲਾ ਹਾਊਸ ਵਿਚ ਹੋਈ ਸੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਨਾ ਕਰਵਾਉਣ ’ਤੇ ਵਿਰੋਧੀ ਧਿਰਾਂ ਇਕਜੁੱਟ
ਕੇਂਦਰ ਸਰਕਾਰ ਖਿਲਾਫ ਕੱਢੀ ਭੜਾਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸੈਨੇਟ ਚੋਣਾਂ ਨਾ ਕਰਵਾਉਣ …