ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਭਿਆਨਕ ਅੱਗ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਬੁਲਢਾਣਾ ’ਚ ਲੰਘੀ ਦੇਰ ਰਾਤ ਇਕ ਭਿਆਨਕ ਬੱਸ ਹਾਦਸਾ ਵਾਪਰ ਗਿਆ। ਨਾਗਰਪੁਰ ਤੋਂ ਪੁਣੇ ਜਾ ਰਹੀ ਬੱਸ ਖੰਭੇ ਨਾਲ ਟਕਰਾਉਣ ਤੋਂ ਬਾਅਦ ਡਿਵਾਈਵਰ ’ਤੇ ਚੜ੍ਹ ਗਈ ਅਤੇ ਇਹ ਬੱਸ ਪਲਟ ਗਈ, ਪਲਟਣ ਤੋਂ ਬਾਅਦ ਬੱਸ ਵਿਚ ਭਿਆਨਕ ਅੱਗ ਲੱਗ ਗਈ। ਇਸ ਮੰਦਭਾਗੀ ਬੱਸ ਵਿਚ 34 ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ 26 ਵਿਅਕਤੀਆਂ ਦੀ ਜਲਣ ਕਾਰਨ ਮੌਤ ਹੋ ਗਈ। ਅੱਠ ਵਿਅਕਤੀਆਂ ਨੇ ਬੱਸ ਦੀ ਖਿੜਕੀ ਦਾ ਸ਼ੀਸ਼ ਤੋੜ ਕੇ ਜਾਨ ਬਚਾਈ। ਹਾਦਸਾ ਲੰਘੀ ਦੇਰ ਰਾਤੀਂ ਲਗਭਗ 1.30 ਵਜੇ ਬੁਲਢਾਣਾ ਜ਼ਿਲ੍ਹੇ ਦੇ ਸ਼ਿੰਦਖੇੜਾਰਾਜਾ ਦੇ ਕੋਲ ਪਿੰਪਲਖੁਟਾ ਪਿੰਡ ਦੇ ਕੋਲ ਐਕਸਪ੍ਰੈਸ ਵੇਅ ’ਤੇ ਵਾਪਰਿਆ। ਬੁਲਢਾਣਾ ਐਸਪੀ ਸੁਨੀਲ ਕੜਾਸੇਨ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਡਰਾਈਵਰ ਦੀ ਜਾਨ ਗਈ ਹੈ। ਡਰਾਈਵਰ ਨੇ ਦੱਸਿਆ ਟਾਇਰ ਫਟਣ ਤੋਂ ਬਾਅਦ ਇਹ ਹਾਦਸਾ ਵਾਪਰਿਆ ਅਤੇ ਬੱਸ ਵਿਚ ਭਿਆਨਕ ਲੱਗ ਗਈ ਅਤੇ ਬਾਅਦ ’ਚ ਬੱਸ ਦੇ ਡੀਜ਼ਲ ਟੈਂਕ ਨੂੰ ਅੱਗ ਲੱਗ ਗਈ, ਜਿਸ ਕਾਰਨ ਪੂਰੀ ਬੱਸ ਅੱਗ ਦੀ ਲਪੇਟ ਵਿਚ ਆ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਸ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।