Home / ਪੰਜਾਬ / ਅੰਮ੍ਰਿਤਸਰ ‘ਚ ਮਾਂ ਨੇ ਸੱਤ ਸਾਲਾਂ ਦੀ ਧੀ ਨੂੰ ਜ਼ਿੰਦਾ ਸਾੜਿਆ

ਅੰਮ੍ਰਿਤਸਰ ‘ਚ ਮਾਂ ਨੇ ਸੱਤ ਸਾਲਾਂ ਦੀ ਧੀ ਨੂੰ ਜ਼ਿੰਦਾ ਸਾੜਿਆ

ਲਾਸ਼ ਲਿਫਾਫੇ ਵਿਚ ਪਾ ਕੇ ਛੱਪੜ ਨੇੜੇ ਸੁੱਟੀ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ। ਇਕ ਮਹਿਲਾ ਨੇ ਆਪਣੀ ਸੱਤ ਸਾਲ ਦੀ ਬੱਚੀ ਨੂੰ ਘਰ ਵਿਚ ਹੀ ਜ਼ਿੰਦਾ ਸਾੜ ਦਿੱਤਾ। ਇਸ ਤੋਂ ਬਾਅਦ ਉਸ ਦੀ ਅੱਧਸੜੀ ਲਾਸ਼ ਨੂੰ ਪਲਾਸਟਿਕ ਬੈਗ ਵਿਚ ਪਾ ਕੇ ਛੱਪੜ ਨੇੜੇ ਸੁੱਟ ਦਿੱਤਾ। ਪੁਲਿਸ ਨੇ ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਲੋਪੋਕੇ ਨੇੜਲੇ ਪਿੰਡ ਖਿਆਲਾ ਖੁਰਦ ਦੀ ਹੈ। ਇਸ ਘਟਨਾ ਨਾਲ ਪੂਰੇ ਖੇਤਰ ਵਿਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਿਕ ਖਿਆਲਾ ਖ਼ੁਰਦ ਵਿਚ ਹਰਪ੍ਰੀਤ ਕੌਰ ਨਾਂ ਦੀ ਮਹਿਲਾ ਨੇ ਘਰ ਵਿਚ ਹੀ ਆਪਣੀ ਸੱਤ ਸਾਲ ਦੀ ਕੁੜੀ ਦੀ ਹੱਤਿਆ ਕਰ ਦਿੱਤੀ ਅਤੇ ਮਾਸੂਮ ਬੱਚੀ ਨੂੰ ਜ਼ਿੰਦਾ ਸਾੜ ਦਿੱਤਾ। ਇਸ ਤੋਂ ਬਾਅਦ ਬੱਚੀ ਦੀ ਅੱਧਸੜੀ ਲਾਸ਼ ਨੂੰ ਪਲਾਸਟਿਕ ਦੇ ਇਕ ਬੈਗ ਵਿਚ ਪਾ ਦਿੱਤਾ ਤੇ ਫਿਰ ਛੱਪੜ ਨੇੜੇ ਸੁੱਟ ਦਿੱਤਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Check Also

ਸੰਗਰੂਰ ਦੇ ਪਿੰਡ ਜੰਡਾਲੀ ‘ਚ ਵੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਫਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਤੇ ਜੱਲਾ ‘ਚ ਬੇਅਦਬੀਆਂ ਦੇ ਦੋਸ਼ੀ ਨੂੰ ਪੰਜ ਦਿਨਾਂ …