Breaking News
Home / ਪੰਜਾਬ / ਅੰਮਿ੍ਰਤਸਰ ’ਚ ਜੀ-20 ਸੰਮੇਲਨ ਦੀ ਹੋਈ ਸ਼ੁਰੂਆਤ

ਅੰਮਿ੍ਰਤਸਰ ’ਚ ਜੀ-20 ਸੰਮੇਲਨ ਦੀ ਹੋਈ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਦਘਾਟਨ, 20 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਕੀਤੀ ਸ਼ਮੂਲੀਅਤ
ਅੰਮਿ੍ਰਤਸਰ/ਬਿਊਰੋ ਨਿਊਜ਼ : ਜੀ-20 ਸੰਮੇਲਨ ਦੀ ਸ਼ਰੂਆਤ ਅੱਜ ਅੰਮਿ੍ਰਤਸਰ ਦੇ ਖਾਲਸਾ ਕਾਲਜ ’ਚ ਹੋਈ, ਜਿਸ ਵਿਚ 20 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਮੁੱਖ ਮੰਤਰੀ ਨੇ ਆਪਣੇ ਸ਼ਾਇਰਾਨਾ ਅੰਦਾਜ਼ ’ਚ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਘਰ ਆਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ਼ ਲਿਆਇਆਂ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ। 15 ਤੋਂ 17 ਮਾਰਚ ਤੱਕ ਚੱਲਣ ਵਾਲੇ ਇਸ ਸੰਮੇਲਨ ਦੌਰਾਨ ਸਿੱਖਿਆ ਖੇਤਰ ’ਚ ਹੋਈਆਂ ਨਵੀਆਂ ਖੋਜਾਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਥੇ ਹੀ ਕਰੋਨਾ ਕਾਲ ’ਚ ਪੂਰੇ ਵਿਸ਼ਵ ਨੂੰ ਸਿੱਖਿਆ ਖੇਤਰ ’ਚ ਹੋਏ ਨੁਕਸਾਨ ’ਤੇ ਵੀ ਚਰਚਾ ਕੀਤੀ ਜਾਵੇਗੀ। ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਿ ਪੰਜਾਬ ਸਿੱਖਿਆ ਨੀਤੀ ’ਚ ਸੁਧਾਰ ਲਿਆ ਰਿਹਾ ਹੈ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਵੀ ਸਿੱਖਿਆ ਨੀਤੀ ’ਚ ਸੁਧਾਰ ਲਿਆਉਣ ਲਈ ਵਿਸ਼ੇਸ਼ ਥਾਂ ਦਿੱਤੀ ਗਈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਸੰਮੇਲਨ ਦੌਰਾਨ ਸਿੱਖਿਆ ਨੀਤੀ ਲਈ ਵਿਚਾਰੇ ਗਏ ਚੰਗੇ ਮੁੱਦਿਆਂ ਨੂੰ ਪੰਜਾਬ ਆਪਣੀ ਸਿੱਖਿਆ ਨੀਤੀ ਵਿਚ ਸ਼ਾਮਲ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਇਹ ਸੰਮੇਲਨ ਸਾਡੇ ਲਈ ਚੰਗਾ ਅਤੇ ਲਾਹੇਵੰਦ ਸਾਬਤ ਹੋਵੇਗਾ।

 

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …