ਕਿਹਾ, ਝੰਡੇ ਦੇ ਪੋਲ ਵਿਚ ਲੱਗੇ ਹਨ ਕੈਮਰੇ
ਅੰਮ੍ਰਿਤਸਰ/ਬਿਊਰੋ ਨਿਊਜ਼
ਅਟਾਰੀ ਸਰਹੱਦ ‘ਤੇ ਲਹਿਰਾਏ 360 ਫੁੱਟ ਉੱਚੇ ਤੇ ਦੇਸ਼ ਦੇ ਸਭ ਤੋਂ ਵੱਡੇ ਕੌਮੀ ਤਿਰੰਗੇ ਉੱਤੇ ਪਾਕਿਸਤਾਨ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਪਾਕਿਸਤਾਨ ਨੇ ਝੰਡੇ ਦੇ ਪੋਲ ਵਿਚ ਕੈਮਰੇ ਲਾਏ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪਾਕਿਸਤਾਨ ਰੇਂਜਰਜ਼ ਨੇ ਇਸ ਗੱਲ ਉੱਤੇ ਇਤਰਾਜ਼ ਬੀਐਸਐਫ ਕੋਲ ਦੋਹਾਂ ਦੇਸ਼ਾਂ ਦੀ ਹੋਈ ਫਲੈਗ ਮੀਟਿੰਗ ਦੌਰਾਨ ਕੀਤਾ ਹੈ। ਅਟਾਰੀ ਵਿਖੇ ਸਥਾਪਤ ਕੀਤਾ ਗਿਆ ਕੌਮੀ ਤਿਰੰਗਾ ਹੁਣ ਤੱਕ ਦਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਹੈ। ਇਸ ਦੀ ਉਚਾਈ 350 ਫੁੱਟ ਹੈ। ਇਸ ਤਿਰੰਗੇ ਦਾ ਉਦਘਾਟਨ ਪੰਜ ਮਾਰਚ ਨੂੰ ਹੋਇਆ ਸੀ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਤਿਰੰਗੇ ਵਿੱਚ ਖ਼ੁਫ਼ੀਆ ਕੈਮਰਾ ਲੱਗਾ ਹੋਇਆ ਹੈ। ਦੂਜੇ ਪਾਸੇ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …