ਰਈਆ : ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਹੀਂ ਮਿਲਦੇ, ਉਹ ਲੋਕਾਂ ਦੀ ਸਾਰ ਕਿੱਥੋਂ ਲੈਣਗੇ। ਉਨ੍ਹਾਂ ਪਿੰਡ ਮੁੱਛਲ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੇ ਵਾਰਸਾਂ ਦੇ ਘਰ-ਘਰ ਜਾ ਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜੇ ਲੋਕ ਆਵਾਜ਼ ਨਾ ਉਠਾਉਂਦੇ ਤਾਂ ਕਿਸੇ ਨੇ ਵੀ ਸਾਰ ਨਹੀਂ ਲੈਣੀ ਸੀ। ਜੇ ਸਰਕਾਰ ਨੇ ਸ਼ਰਾਬ ਤਸਕਰਾਂ ਨੂੰ ਸਮੇਂ ਸਿਰ ਹੱਥ ਪਾਇਆ ਹੁੰਦਾ ਤਾਂ ਦੁਖਾਂਤ ਵਾਪਰਨ ਤੋਂ ਰੁਕ ਸਕਦਾ ਸੀ। ਪੁਲਿਸ ਦੀ ਜਾਂਚ ਨਾਲ ਲੋਕਾਂ ਨੂੰ ਇਨਸਾਫ਼ ਨਹੀਂ ਮਿਲਣਾ। ਪੀੜਤਾਂ ਨੂੰ ਇਨਸਾਫ ਕਿਸੇ ਹਾਈਕੋਰਟ ਦੇ ਜੱਜ ਜਾਂ ਸੀਬੀਆਈ ਤੋਂ ਜਾਂਚ ਕਰਵਾਉਣ ਨਾਲ ਹੀ ਮਿਲ ਸਕਦਾ ਹੈ। ઠਉਨ੍ਹਾਂ ਕਿਹਾ ਕਿ ਪੰਜਾਬ ਦੇ ਇਲਾਕਿਆਂ ਵਿੱਚ ਨਸ਼ਾ ਸਿਆਸੀ ਆਗੂਆਂ ਅਤੇ ਪੁਲਿਸ ਦੀ ਸ਼ਹਿ ਨਾਲ ਹੀ ਵਿਕਦਾ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …