Breaking News
Home / ਪੰਜਾਬ / ਆਡੀਓ ਮਾਮਲੇ ‘ਚ ਬੈਂਸ ਭਰਾਵਾਂ ਖਿਲਾਫ ਮਤਾ ਪਾਸ

ਆਡੀਓ ਮਾਮਲੇ ‘ਚ ਬੈਂਸ ਭਰਾਵਾਂ ਖਿਲਾਫ ਮਤਾ ਪਾਸ

ਬੈਂਸ ਭਰਾਵਾਂ ਦਾ ਕਹਿਣਾ, ਅਸੀਂ ਕਾਂਗਰਸ ਦੀ ਸਾਜਿਸ਼ ਖਿਲਾਫ ਡਟ ਕੇ ਲੜਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿੱਚ ਆਡੀਓ ਮਾਮਲੇ ਸਬੰਧੀ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਖਿਲਾਫ ਮਤਾ ਪਾਸ ਕੀਤਾ ਗਿਆ ਹੈ। ਇਹ ਮਤਾ ਕਾਂਗਰਸੀ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ। ਮਤੇ ਵਿੱਚ ਕਿਹਾ ਗਿਆ ਹੈ ਕਿ ਬੈਂਸ ਭਰਾਵਾਂ ਨੇ ਆਡੀਓ ਮਾਮਲੇ ਨਾਲ ਸਿਆਸੀ ਫਾਇਦਾ ਲੈਣ ਦੀ ਕੀਤੀ ਕੋਸ਼ਿਸ਼ ਕੀਤੀ ਹੈ। ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਹਾਈਕੋਰਟ ਦੇ ਮੁੱਖ ਜੱਜ ਇਨ੍ਹਾਂ ਖਿਲਾਫ਼ ਸੂ ਮੋਟੋ ਨੋਟਿਸ ਲੈਣ। ਇਸ ਮਤੇ ਨੂੰ ਪਾਸ ਵੀ ਕਰ ਦਿੱਤਾ ਗਿਆ।
ਦੂਜੇ ਪਾਸੇ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨੇ ਕਿਹਾ ਸਾਨੂੰ ਰਾਣਾ ਗੁਰਜੀਤ ਕਰਕੇ ਨਿਸ਼ਾਨਾ ਬਣਾਇਆ ਗਿਆ। ਅਸੀਂ ਅਦਾਲਤ ਦਾ ਪੂਰਾ ਸਨਮਾਨ ਕਰਦੇ ਹਾਂ। ਹਾਈਕੋਰਟ ਸਾਡੇ ਲਈ ਮੰਦਰ ਹੈ। ਅਸੀਂ ਡਟ ਕੇ ਕਾਂਗਰਸ ਦੀ ਸਾਜਿਸ਼ ਖਿਲਾਫ ਲੜਾਂਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਨਸ਼ਾ ਤਸਕਰੀ ਮਾਮਲੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਹੈ ਤਾਂ ਉਨ੍ਹਾਂ ਨੂੰ ਫਾਂਸੀ ‘ਤੇ ਚੜ੍ਹਾ ਦਿੱਤਾ ਜਾਵੇ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …