ਰਈਆ/ਬਿਊਰੋ ਨਿਊਜ਼ : ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਐਲਾਨ ਦਿੱਤਾ ਹੈ। ਡੇਰਾ ਮੁਖੀ ਨੇ ਪਹਿਲਾਂ ਗਿੱਲ ਨੂੰ ਤੁਰੰਤ ਹੀ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਸਨ ਪਰ ਡੇਰੇ ਦੀ ਸੰਗਤ ਦੇ ਵਿਰੋਧ ਮਗਰੋਂ ਇਹ ਫੈਸਲਾ ਹੋਇਆ ਕਿ ਜਿੰਨਾ ਚਿਰ ਬਾਬਾ ਗੁਰਿੰਦਰ ਸਿੰਘ ਜੀ ਹਨ, ਜਸਦੀਪ ਸਿੰਘ ਗਿੱਲ ਉਨ÷ ਾਂ ਦੇ ਨਾਲ ਬੈਠਣਗੇ ਤੇ ਸਹਾਇਕ ਵਜੋਂ ਕੰਮ ਕਰਨਗੇ। ਜਾਨਸ਼ੀਨ ਐਲਾਨੇ ਜਸਦੀਪ ਸਿੰਘ ਗਿੱਲ ਮੁੰਬਈ ਨਾਲ ਸਬੰਧਤ ਹਨ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਦੂਰ ਦੀ ਰਿਸ਼ਤੇਦਾਰੀ ‘ਚੋਂ ਹਨ। ਇਨ÷ ਾਂ ਦਾ ਪਰਿਵਾਰ ਇਸ ਸਮੇਂ ਡੇਰਾ ਬਿਆਸ ਵਿਚ ਹੀ ਰਹਿ ਰਿਹਾ ਹੈ। ਉਨ÷ ਾਂ ਦਵਾਈਆਂ ਦੀ ਮਸ਼ਹੂਰ ਕੰਪਨੀ ਸਿਪਲਾ ਲਿਮਟਿਡ ਵਿਚ ਉੱਚ ਅਹੁਦੇ ‘ਤੇ ਕੰਮ ਕੀਤਾ ਹੈ। ਉਨ÷ ਾਂ ਪੀਐੱਚਡੀ ਕੈਂਬਰਿਜ ਤੋਂ ਅਤੇ ਮਾਸਟਰਜ਼ ਡਿਗਰੀ ਐੱਮਆਈਟੀ ਦਿੱਲੀ ਤੋਂ ਕੀਤੀ ਹੈ। ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਟਰੱਸਟ ਦੇ ਸੈਕਟਰੀ ਦਵਿੰਦਰ ਕੁਮਾਰ ਸੀਕਰੀ ਨੇ ਬਿਆਨ ਵਿਚ ਕਿਹਾ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਨਿਯੁਕਤ ਕੀਤਾ ਹੈ। ਬਾਬਾ ਗੁਰਿੰਦਰ ਸਿੰਘ ਦੇ ਰਹਿਣ ਤੱਕ ਜਸਵਿੰਦਰ ਸਿੰਘ ਉਨ÷ ਾਂ ਦੇ ਸਹਾਇਕ ਵਜੋਂ ਕੰਮ ਕਰਨਗੇ। ਉਨ÷ ਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਜਸਦੀਪ ਸਿੰਘ ਗਿੱਲ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਬਾਬਾ ਗੁਰਿੰਦਰ ਸਿੰਘ ਢਿੱਲੋਂ ਲੰਮੇ ਸਮੇਂ ਤੋ ਕੈਂਸਰ ਤੋਂ ਪੀੜਤ ਹਨ ਅਤੇ ਦਿਲ ਦੇ ਵੀ ਮਰੀਜ਼ ਹਨ।
ਬਾਬਾ ਗੁਰਿੰਦਰ ਸਿੰਘ ਤੇ ਜਸਦੀਪ ਸਿੰਘ ਗਿੱਲ ਇੱਕ ਮੰਚ ‘ਤੇ ਨਜ਼ਰ ਆਏ
ਰਈਆ : ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਐਲਾਨੇ ਜਾਣ ਮਗਰੋਂ ਵੱਡੀ ਗਿਣਤੀ ਵਿੱਚ ਸੰਗਤ ਡੇਰਾ ਸਤਿਸੰਗ ਬਿਆਸ ਪੁੱਜੀ। ਸਤਿਸੰਗ ਦੌਰਾਨ ਦੋਵਾਂ ਨੇ ਸੰਗਤ ਨੂੰ ਇਕੱਠਿਆਂ ਸੰਬੋਧਨ ਕੀਤਾ। ਡੇਰਾ ਰਾਧਾ ਸੁਆਮੀ ਸਤਿਸੰਗ ਸੁਸਾਇਟੀ ਬਿਆਸ ਦੇ ਸਕੱਤਰ ਦਵਿੰਦਰ ਕੁਮਾਰ ਸੀਕਰੀ ਨੇ ਬੀਤੇ ਦਿਨੀਂ ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ (45) ਨੂੰ ਆਪਣਾ ਜਾਨਸ਼ੀਨ ਨਿਯੁਕਤ ਕਰਨ ਅਤੇ ਸਾਰੀਆਂ ਜ਼ਿੰਮੇਵਾਰੀਆਂ ਅਗਲੇ ਮੁਖੀ ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਦੇਰ ਰਾਤ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਦੁਬਾਰਾ ਸੋਧੇ ਬਿਆਨ ਮੁਤਾਬਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮੁਖੀ ਤੇ ਜਸਦੀਪ ਸਿੰਘ ਗਿੱਲ ਨੂੰ ਕਾਰਜਕਾਰੀ ਮੁਖੀ ਥਾਪਿਆ ਗਿਆ। ਡੇਰੇ ਦੇ ਇਸ ਅਚਾਨਕ ਲਏ ਫ਼ੈਸਲੇ ਤੋਂ ਸੰਗਤ ਹੈਰਾਨ ਹੈ ਤੇ ਉਨ÷ ਾਂ ਵਿੱਚ ਕਈ ਤਰ੍ਹ÷ ਾਂ ਦੇ ਸ਼ੰਕੇ ਖੜ÷ ੇ ਹੋ ਰਹੇ ਸਨ।
Check Also
ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸੁਣਾਏ ਫੈਸਲੇ ਮਗਰੋਂ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਬਿਆਨ
ਕਿਹਾ : ਪੰਜਾਬ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਚੰਗੇ ਨੁਮਾਇੰਦਿਆਂ ਦੀ ਕਰਨ ਚੋਣ ਚੰਡੀਗੜ੍ਹ/ਬਿਊਰੋ …