ਕਿਹਾ : ਪਹਿਲਾਂ ਐਮਐਸਪੀ ਸਬੰਧੀ ਪੰਜਾਬ ਸਰਕਾਰ ਕੋਲੋਂ ਲਓ ਹਿਸਾਬ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕਿਸਾਨ ਵੱਲੋਂ ਮੁੜ ਤੋਂ ਦਿੱਲੀ ਕੂਚ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਪਹਿਲਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੋਲੋਂ ਹਿਸਾਬ ਲੈਣਾ ਚਾਹੀਦਾ ਹੈ। ਕਿਉਂਕਿ ਕੇਂਦਰ ਸਰਕਾਰ ਨੇ ਐਮ.ਐਸ.ਪੀ. ਦੀ ਗਾਰੰਟੀ ਦੇ ਪੈਸੇ ਕਿਸਾਨਾਂ ਨੂੰ ਭੇਜੇ ਸਨ ਪਰ ਪੰਜਾਬ ਸਰਕਾਰ ਨੇ ਜਗ੍ਹਾ ਨਾ ਹੋਣ ਦਾ ਬਹਾਨਾ ਬਣਾਇਆ। ਕਿਸਾਨਾਂ ਨੂੰ ਕੇਂਦਰ ਸਰਕਾਰ ਕੋਲੋਂ ਮਿਲੀ ਗਾਰੰਟਿਡ ਐਮ.ਐਸ.ਪੀ. ਦਾ ਹਿਸਾਬ ਪੂਰਾ ਮੌਜੂਦਾ ਸਰਕਾਰ ਤੋਂ ਮੰਗਣਾ ਚਾਹੀਦਾ ਹੈ ਫਿਰ ਦਿੱਲੀ ਕੂਚ ਦੀ ਤਿਆਰੀ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸੀ ਸੰਸਦ ਬਾਹਰ ਧਰਨਾ ਦੇ ਰਹੇ ਹਨ, ਉਹ ਉਥੇ ਕਿਸਾਨਾਂ ਦੀ ਆਵਾਜ ਕਿਉਂ ਨਹੀਂ ਚੁੱਕ ਰਹੇ। ਪੰਜਾਬ ਵਿਚ ਝੋਨੇ ਤੇ ਕਣਕ ’ਤੇ ਐਮ.ਐਸ.ਪੀ. ਗਾਰੰਟਿਡ ਹੈ। ਐਤਕੀਂ ਐਮ.ਐਸ.ਪੀ. ਉਤੇ ਪੰਜਾਬ ਵਿਚ 200 ਤੋਂ 350 ਤਕ ਕੱਟ ਲੱਗੇ ਹਨ। ਜਾਮ ਲੱਗਦੇ ਰਹੇ ਤੇ ਕਿਹਾ ਕਿ ਕੇਂਦਰ ਨੇ ਇਥੋਂ ਚੌਲ ਨਹੀਂ ਚੁੱਕੇ, ਜਗ੍ਹਾ ਨਹੀਂ। ਫਿਰ ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸਾਨ 200 ਰੁਪਏ ਦਾ ਕੱਟ ਦੇ ਦੇਵੇ ਫਿਰ ਜਗ੍ਹਾ ਵੀ ਬਣ ਜਾਉ ਪਰ ਆਵਾਜ ਚੁੱਕਣ ਵਾਲਾ ਇਥੇ ਕੋਈ ਨਹੀਂ ਸੀ। ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਰਾਜਨੀਤੀ ਛੱਡ ਕੇ ਪੰਜਾਬ ਦੀ ਸਾਰ ਲਵੋ।
Check Also
ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ
ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …