ਅੱਧੀ ਰਾਤ ਵੇਲੇ ਕੜਾਕੇ ਦੀ ਠੰਢ ਵਿਚ ਘਰਾਂ ਤੋਂ ਬਾਹਰ ਬੈਠੇ ਰਹੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕਈ ਹਿੱਸਿਆਂ ਵਿਚ ਸ਼ੋਸ਼ਲ ਮੀਡੀਆ ਰਾਹੀਂ ਭੂਚਾਲ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਦਿਤੀ ਅਤੇ ਉਹ ਕੜਾਕੇ ਦੀ ਠੰਢ ਵਿਚ ਸਾਰੀ ਰਾਤ ਘਰਾਂ ਤੋਂ ਬਾਹਰ ਬੈਠੇ ਰਹੇ। ਪਿੰਡਾਂ ਵਿਚ ਗੁਰਦਵਾਰਿਆਂ ਦੇ ਲਾਊਡ ਸਪੀਕਰਾਂ ਰਾਹੀਂ ਭੂਚਾਲ ਆਉਣ ਦੀ ਚਿਤਾਵਨੀ ਦਿਤੀ ਗਈ ਪਰ ਇਸ ਦਾ ਕੋਈ ਠੋਸ ਆਧਾਰ ਨਹੀਂ ਦੱਸਿਆ ਗਿਆ।
ਭੂਚਾਲ ਦੀ ਅਫ਼ਵਾਹ ਸਨਿਚਰਵਾਰ ਦੇਰ ਰਾਤ ਫੈਲੀ ਅਤੇ ਲੋਕ ਘਰਾਂ ਵਿਚੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ। ਸਿਰਫ਼ ਐਨਾ ਹੀ ਨਹੀਂ ਉਨ੍ਹਾਂ ਵਲੋਂ ਅਪਣੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕਰ ਕੇ ਇਸ ਬਾਰੇ ਜਾਗਰੂਕ ਕੀਤਾ ਗਿਆ। ਅਫ਼ਵਾਹ ਕਾਰਨ ਬੱਚਿਆਂ ਸਮੇਤ ਬਜ਼ੁਰਗ ਔਰਤਾਂ ਨੇ ਸੜਕਾਂ ਅਤੇ ਚੌਕ-ਚੁਰਾਹਿਆਂ ਵਿਚ ਬੈਠ ਕੇ ਰਾਤ ਕੱਟੀ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
Check Also
ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸ ਦੌਰਾਨ ਬਾਗੀਆਂ ’ਤੇ ਖੂਬ ਵਰ੍ਹੇ ਸੁਖਬੀਰ ਸਿੰਘ ਬਾਦਲ
ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ ਏ ਕੌਮ ਪੁਰਸਕਾਰ ਵਾਪਸ ਦੇਣ ਦੀ ਕੀਤੀ ਗਈ ਅਪੀਲ ਸ੍ਰੀ …