5.6 C
Toronto
Friday, November 21, 2025
spot_img
Homeਪੰਜਾਬਪੰਜਾਬ 'ਚ ਹੋਏ ਤਿੰਨ ਕਤਲਾਂ ਨੇ ਲੋਕਾਂ ਨੂੰ ਸੋਚੀਂ ਪਾਇਆ

ਪੰਜਾਬ ‘ਚ ਹੋਏ ਤਿੰਨ ਕਤਲਾਂ ਨੇ ਲੋਕਾਂ ਨੂੰ ਸੋਚੀਂ ਪਾਇਆ

ਬਾਬਾ ਬਕਾਲਾ, ਜਲੰਧਰ ਤੇ ਬਾਘਾਪੁਰਾਣਾ ‘ਚ ਹੋਈਆਂ ਵਾਰਦਾਤਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਮਾਹੌਲ ਬਹੁਤਾ ਸੁਖਾਵਾਂ ਨਹੀਂ ਹੈ ਅਤੇ ਨਿਤ ਦਿਨ ਕਤਲ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਵਰਤਾਰਾ ਬਣ ਗਿਆ ਹੈ। ਇਸ ਦੇ ਚੱਲਦਿਆਂ ਅੱਜ 12 ਕੁ ਘੰਟਿਆਂ ਦੇ ਦਰਮਿਆਨ ਹੀ ਪੰਜਾਬ ਵਿਚ ਤਿੰਨ ਕਤਲ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਕ ਘਟਨਾ ਲੰਘੀ ਰਾਤ 12 ਵਜੇ ਦੇ ਕਰੀਬ ਬਾਬਾ ਬਕਾਲਾ ਨੇੜਲੇ ਪਿੰਡ ਨੌਰੰਗਪੁਰ ਦੀ ਹੈ, ਜਿੱਥੇ ਕੈਨੇਡਾ ਤੋਂ ਪਰਤੇ ਇੱਕ ਨੌਜਵਾਨ ਸੁਖਮਨਜੀਤ ਸਿੰਘ ਦੀ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਇਸੇ ਤਰ੍ਹਾਂ ਦੂਜੀ ਘਟਨਾ ਜਲੰਧਰ ਸ਼ਹਿਰ ਦੀ ਹੈ, ਜਿੱਥੇ ਲੰਘੀ ਰਾਤ ਨੂੰ ਇਕ 26 ਸਾਲਾਂ ਦੇ ਨੌਜਵਾਨ ਸਰਬਜੀਤ ਦਾ ਕਤਲ ਹੋ ਗਿਆ। ਇਸ ਨੌਜਵਾਨ ਦਾ ਕਤਲ ਕਰਨ ਵਾਲੇ ਨਾਬਾਲਗ ਹੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਤੀਜੀ ਘਟਨਾ ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿਖੇ ਵਾਪਰੀ ਹੈ, ਜਿੱਥੇ ਇਕ ਬਜ਼ੁਰਗ ਸਰਦਾਰਾ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ। ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਦੇ ਮਾਹੌਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

RELATED ARTICLES
POPULAR POSTS