
ਕਿਹਾ : ਰਾਜਬੀਰ ਫਿਲਮ ਦੇ ਰੋਲ ਤੋਂ ਬਾਅਦ ਵੀ ਬਰਾਬਰ ਨਹੀਂ ਸੀ ਬੈਠਦਾ
ਜਲੰਧਰ/ਬਿਊਰੋ ਨਿਊਜ਼
ਪੰਜਾਬੀ ਗਾਇਕ ਅਤੇ ਅਦਾਕਾਰ ਰਾਜਬੀਰ ਸਿੰਘ ਜਵੰਦਾ ਦੀ ਸੜਕ ਹਾਦਸੇ ਵਿਚ ਹੋਈ ਮੌਤ ਤੋਂ ਬਾਅਦ 28 ਨਵੰਬਰ ਨੂੰ ਉਸਦੀ ਫਿਲਮ ‘ਯਮਲਾ’ ਰਿਲੀਜ਼ ਹੋ ਰਹੀ ਹੈ। ਇਸੇ ਮੂਵੀ ਦੇ ਪ੍ਰੀਮੀਅਰ ਨੂੰ ਲੈ ਕੇ ਪੰਜਾਬ ਦੇ ਕਈ ਦਿੱਗਜ਼ ਕਲਾਕਾਰ ਜੁਟੇ ਅਤੇ ਰਾਜਬੀਰ ਦੇ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ। ਜਵੰਦਾ ਦੀ ਫਿਲਮ ਦੇ ਪ੍ਰੀਮੀਅਰ ਮੌਕੇ ਉਸਦੀ ਬੇਟੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ। ਇਸ ਮੌਕੇ ਜਲੰਧਰ ਦੇ ਰਹਿਣ ਵਾਲੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਕਈ ਵਿਅਕਤੀ ਫਾਸਟ ਫਾਰਵਰਡ ਜ਼ਿੰਦਗੀ ਜੀਅ ਕੇ ਨਿਕਲ ਜਾਂਦੇ ਹਨ। ਸਾਡਾ ਰਾਜਬੀਰ ਵੀ ਉਨ੍ਹਾਂ ਵਿਚੋਂ ਇਕ ਸੀ ਅਤੇ ਉਸਨੇ ਬਹੁਤ ਹੀ ਘੱਟ ਸਮੇਂ ਵਿਚ ਵੱਡਾ ਮੁਕਾਮ ਹਾਸਲ ਕੀਤਾ। ਘੁੱਗੀ ਨੇ ਕਿਹਾ ਕਿ ਰਾਜਬੀਰ ਜਵੰਦਾ ਬਹੁਤ ਹੀ ਥੋੜ੍ਹੇ ਸਮੇਂ ਵਿਚ ਸਟਾਰ ਬਣ ਗਿਆ ਸੀ। ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਜਵੰਦਾ ਦੇ ਨਾਲ ਆਪਣੇ ਖੂੁਬਸੂਰਤ ਅਨੁਭਵ ਨੂੰ ਸਾਂਝਾ ਕੀਤਾ। ਇਸ ਮੌਕੇ ਰਾਜਬੀਰ ਜਵੰਦਾ ਦੀ ਬੇਟੀ ਅਮਾਨਤ ਨੇ ਕਿਹਾ ਕਿ ਮੇਰੇ ਪਾਪਾ ਦੀ ਮੂਵੀ ਜ਼ਰੂਰ ਦੇਖਣਾ।

