ਰਾਜਾਸਾਂਸੀ/ਬਿਊਰੋ ਨਿਊਜ਼ : ਲੋੜਵੰਦ ਵਿਅਕਤੀਆਂ ਦੀ ਮਦਦ ਲਈ ਜਾਤ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਵਿਸ਼ਵ ਭਰ ਵਿਚ ਕੰਮ ਕਰਨ ਵਾਲੇ ਐੱਸ.ਪੀ. ਸਿੰਘ ਉਬਰਾਏ, ਜੋ ਕਿ ਦੁਬਈ ਵਿਚ ਕਾਰੋਬਾਰ ਕਰਦੇ ਹਨ, ਨੂੰ ਉੱਥੋਂ ਦੀ ਜਨਰਲ ਡਾਇਰੈਕਟੋਰੇਟ ਆਫ਼ ਰੈਜ਼ੀਡੈਂਸੀ ਐਂਡ ਵਿਦੇਸ਼ੀ ਮਾਮਲਿਆਂ ਦੁਆਰਾ 10 ਸਾਲ ਦਾ ਗੋਲਡ ਕਾਰਡ ਦਿੱਤਾ ਗਿਆ ਹੈ, ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਵੱਡੀ ਪ੍ਰਾਪਤੀ ਹੈ। ਉਕਤ ਕਾਰਡ ਦਾ ਸਬੰਧ 10 ਸਾਲ ਦੇ ਦੁਬਈ ਵੀਜ਼ਾ ਤੋਂ ਹੈ, ਜੋ ਕਿ ਦੁਬਈ ਦੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਕਿਸੇ ਪੰਜਾਬੀ ਨੂੰ ਨਹੀਂ ਦਿੱਤਾ ਗਿਆ। ਉਕਤ ਕਾਰਡ ਹਾਸਲ ਕਰਨ ਮਗਰੋਂ ਅਪੈਕਸ ਗਰੁੱਪ ਆਫ਼ ਕੰਪਨੀ ਦੇ ਚੇਅਰਮੈਨ ਉਬਰਾਏ ਨੇ ਕਿਹਾ ਕਿ ਮੈਂ ਇਸ ਸਨਮਾਨ ਲਈ ਯੂ.ਏ.ਈ. ਪ੍ਰਸ਼ਾਸਨ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਸੁੰਦਰ ਦੇਸ਼ ਦੇ ਵਿਕਾਸ ਵਿਚ ਮੇਰੇ ਵਲੋਂ ਪਾਏ ਗਏ ਨਿਗੂਣੇ ਜਿਹੇ ਯੋਗਦਾਨ ਦੀ ਕਦਰ ਕੀਤੀ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …