19.5 C
Toronto
Monday, June 22, 2026
spot_img
Homeਪੰਜਾਬਰਾਹੁਲ ਗਾਂਧੀ 18 ਮਾਰਚ ਨੂੰ ਅੰਮ੍ਰਿਤਸਰ ਆਉਣਗੇ

ਰਾਹੁਲ ਗਾਂਧੀ 18 ਮਾਰਚ ਨੂੰ ਅੰਮ੍ਰਿਤਸਰ ਆਉਣਗੇ

hgਨਸ਼ਿਆਂ ਸਬੰਧੀ ਡਾਕੂਮੈਂਟਰੀ ਨੂੰ ਕਰਨਗੇ ਰਿਲੀਜ਼
ਅੰਮ੍ਰਿਤਸਰ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ 18 ਮਾਰਚ ਨੂੰ ਅੰਮ੍ਰਿਤਸਰ ਆ ਰਹੇ ਹਨ। ਰਾਹੁਲ ਗਾਂਧੀ ਅੰਮ੍ਰਿਤਸਰ ਵਿੱਚ ਇੱਕ ਗੈਰ ਸਰਕਾਰੀ ਸੰਸਥਾ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ‘ਤੇ ਬਣਾਈ ਗਈ ਫਿਲਮ ਨੂੰ ਰਿਲੀਜ਼ ਕਰਨਗੇ। ਉਹ ਨਸ਼ਿਆਂ ਨਾਲ ਬਰਬਾਦ ਹੋ ਰਹੀ ਪੰਜਾਬ ਦੀ ਨੌਜਵਾਨੀ ਬਾਰੇ ਸੰਬੋਧਨ ਵੀ ਕਰਨਗੇ। ਇਸ ਗੱਲ ਦੀ ਜਾਣਕਾਰੀ ਡਾ. ਰਾਜ ਕੁਮਾਰ ਵੇਰਕਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਗੈਰ ਸਰਕਾਰੀ ਸੰਸਥਾ ਚਲਾਉਣ ਵਾਲੀ ਮਹਿਲਾ ਵੱਲੋਂ ਪੰਜਾਬ ਵਿੱਚ ਨਸ਼ਿਆਂ ਉੱਤੇ ਇੱਕ ਡਾਕੂਮੈਂਟਰੀ ਬਣਾਈ ਗਈ ਹੈ ਜਿਸ ਨੂੰ 18 ਮਾਰਚ ਨੂੰ ਰਿਲੀਜ਼ ਕੀਤਾ ਜਾਣਾ ਹੈ। ਇਸੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਰਾਹੁਲ ਗਾਂਧੀ ਅੰਮ੍ਰਿਤਸਰ ਆ ਰਹੇ ਹਨ।

RELATED ARTICLES
POPULAR POSTS