Breaking News
Home / ਭਾਰਤ / ਕੇਜਰੀਵਾਲ ਨੇ ਭਾਜਪਾ ‘ਤੇ ਸਾਧਿਆ ਨਿਸ਼ਾਨਾ

ਕੇਜਰੀਵਾਲ ਨੇ ਭਾਜਪਾ ‘ਤੇ ਸਾਧਿਆ ਨਿਸ਼ਾਨਾ

97ffe996d0c18cf81bbf12d18f4cc4e6ਕਿਹਾ, ਜੇਐਨਯੂ ਕੈਂਪਸ ਵਿਚ ਭਾਰਤ ਵਿਰੋਧੀ ਨਾਅਰੇ ਲਗਾਉਣ ਵਾਲਿਆਂ ਦਾ ਬਚਾਅ ਕਰਦੀ ਹੈ ਭਾਜਪਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਭ ਤੋਂ ਵੱਧ ਰਾਸ਼ਟਰ-ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੇ ਐਨ ਯੂ ਕੈਂਪਸ ਵਿਚ ਭਾਰਤ ਵਿਰੋਧੀ ਨਾਅਰੇ ਲਾਉਣ ਵਾਲਿਆਂ ਦਾ ਬਚਾਅ ਕਰ ਰਹੀ ਹੈ।  ਨੌਂ ਫਰਵਰੀ ਨੂੰ ਜੇਐਨਯੂ ਕੈਂਪਸ ਵਿਚ ਵਿਵਾਦਤ ਸਮਾਗਮ ‘ਚ ਭੜਕਾਊ ਨਾਅਰੇ ਲਾਉਣ ਦੇ ਬਾਰੇ ਵਿਚ ਜੇਐਨਯੂ ਦੇ ਇੱਕ ਪੈਨਲ ਵੱਲੋਂ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਕੇਜਰੀਵਾਲ ਨੇ ਭਾਜਪਾ ‘ਤੇ ਹਮਲਾ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਮਾਗਮ ਵਿਚ ਬਾਹਰੀ ਵਿਅਕਤੀਆਂ ਦੇ ਇੱਕ ਗਰੁੱਪ ਨੇ ਭੜਕਾਊ ਨਾਅਰੇਬਾਜ਼ੀ ਕੀਤੀ ਸੀ। 29 ਫਰਵਰੀ ਨੂੰ ਹੈਦਰਾਬਾਦ ਪੁਲਿਸ ਨੇ ਉਨ੍ਹਾਂ ਖਿਲਾਫ ਦੇਸ਼ਧ੍ਰੋਹ ਦੇ ਦੋਸ਼ ਤਹਿਤ ਐਫਆਈਆਰ ਵਿਚ ਨਾਮ ਸ਼ਾਮਲ ਕੀਤੇ ਜਾਣ ਮਗਰੋਂ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ‘ਵੱਡੇ ਦੇਸ਼ ਭਗਤ’ ਹਨ।

Check Also

ਜਸਟਿਸ ਬੀ.ਆਰ. ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਹੋਣਗੇ

14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮਾਨਯੋਗ ਚੀਫ …