ਆਨ ਲਾਈਨ ਗੇਮਿੰਗ ਜ਼ਰੀਏ 3 ਹਜ਼ਾਰ ਕਰੋੜ ਦੀ ਠੱਗੀ ਦੇ ਇਲਜ਼ਾਮ
ਮੁੰਬਈ/ਬਿਊਰੋ ਨਿਊਜ਼
ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿਚ ਘਿਰੇ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਭਾਜਪਾ ਵਿਧਾਇਕ ਰਾਮ ਕਦਮ ਨੇ ਕੁੰਦਰਾ ਅਤੇ ਉਸਦੀ ਕੰਪਨੀ ’ਤੇ ਆਨਲਾਈਨ ਗੇਮ ਦੇ ਜ਼ਰੀਏ ਹਜ਼ਾਰਾਂ ਕਰੋੜ ਰੁਪਏ ਦੀ ਧੋਖਾਧੜੀ ਦਾ ਆਰੋਪ ਲਗਾਇਆ ਹੈ। ਕਦਮ ਨੇ ਗੈਮਬਲਿੰਗ ਗੇਮ ਦੇ ਜ਼ਰੀਏ ਪੈਸੇ ਦੀ ਉਗਰਾਹੀ ਅਤੇ ਡਿਸਟ੍ਰੀਬਿਊਸ਼ਨ ਦੇ ਨਾਮ ’ਤੇ ਗਰੀਬ ਲੋਕਾਂ ਦੇ ਪੈਸੇ ਹੜੱਪਣ ਦਾ ਕੁੰਦਰਾ ’ਤੇ ਆਰੋਪ ਵੀ ਲਗਾਇਆ। ਰਾਮ ਕਦਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਰੋਪ ਲਗਾਇਆ ਕਿ ਰਾਜ ਕੁੰਦਰਾ ਨੇ ਇਸ ਗੇਮ ਦੇ ਪ੍ਰਚਾਰ ਲਈ ਅਦਾਕਾਰ ਸ਼ਿਲਪਾ ਸ਼ੈਟੀ ਦੇ ਨਾਮ ਅਤੇ ਤਸਵੀਰਾਂ ਦਾ ਇਸਤੇਮਾਲ ਵੀ ਕੀਤਾ। ਉਨ੍ਹਾਂ ਕਿਹਾ ਕਿ ਰਾਜ ਕੁੰਦਰਾ ਨੇ ਆਨਲਾਈਨ ਗੇਮ ਦੇ ਜ਼ਰੀਏ ਧੋਖਾਧੜੀ ਕੀਤੀ। ਕਦਮ ਨੇ ਇਹ ਵੀ ਕਿਹਾ ਕਿ ਸ਼ਿਲਪਾ ਸ਼ੈਟੀ ਦਾ ਅਸੀਂ ਸਨਮਾਨ ਕਰਦੇ ਹਾਂ, ਪਰ ਇਸ ਗੇਮ ਵਿਚ ਪ੍ਰਚਾਰ ਪ੍ਰਸਾਰ ਲਈ ਸ਼ਿਲਪਾ ਸ਼ੈਟੀ ਦੇ ਚਿਹਰੇ ਦਾ ਇਸਤੇਮਾਲ ਕੀਤਾ ਗਿਆ। ਕਦਮ ਦਾ ਕਹਿਣਾ ਸੀ ਕਿ ਰਾਜ ਕੁੰਦਰਾ ਦੀ ਵਿਆਨ ਇੰਡਸਟਰੀ ਦੇ ਨਾਮ ’ਤੇ ਕੰਪਨੀ ਹੈ, ਜਿਸ ਵਿਚ ਉਹ ਡਾਇਰੈਕਟਰ ਹਨ। ਉਨ੍ਹਾਂ ਦੱਸਿਆ ਕਿ 3 ਹਜ਼ਾਰ ਕਰੋੜ ਦੇ ਕਰੀਬ ਦਾ ਘੁਟਾਲਾ ਵਿਆਨ ਇੰਡਸਟਰੀ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਅਸ਼ਲੀਲ ਫਿਲਮਾਂ ਦੇ ਮਾਮਲੇ ਵਿਚ ਰਾਜ ਕੁੰਦਰਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਹੁਣ ਉਹ ਨਿਆਇਕ ਹਿਰਾਸਤ ਵਿਚ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …