ਮਾਰਚ ਮਹੀਨੇ ਤੱਕ ਹੋਰ ਵਧ ਸਕਦੀ ਹੈ ਮਹਿੰਗਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਆਮ ਵਿਅਕਤੀ ਨੂੰ ਇਕ ਹੋਰ ਝਟਕਾ ਲੱਗ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਚਿਤਾਵਨੀ ਦਿੱਤੀ ਹੈ ਕਿ ਮਾਰਚ ਮਹੀਨੇ ਤੱਕ ਮਹਿੰਗਾਈ ਸਿਖਰ ‘ਤੇ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡਾ ਕਰਜ਼ ਵੀ ਫਿਲਹਾਲ ਸਸਤਾ ਨਹੀਂ ਹੋਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਆਰਬੀਆਈ ਨੇ ਵਿਆਜ਼ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸਦਾ ਮਤਲਬ ਇਹ ਹੈ ਕਿ ਤੁਹਾਡੀ ਮੌਜੂਦਾ ਈਐਮਆਈ ਵਿਚ ਕੋਈ ਬਦਲਾਅ ਨਹੀਂ ਹੋਵੇਗਾ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ‘ਤੇ ਹੋਈ ਬੈਠਕ ‘ਚ ਲਏ ਗਏ ਫ਼ੈਸਲੇ ਬਾਰੇ ਦੱਸਿਆ ਹੈ। ਕੇਂਦਰੀ ਬੈਂਕ ਨੇ ਮੁੱਖ ਨੀਤੀਗਤ ਦਰ ਰੇਪੋ ਨੂੰ 4 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ 10ਵੀਂ ਵਾਰ ਹੈ ਜਦੋਂ ਨੀਤੀਗਤ ਦਰ ਨੂੰ ਘੱਟ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਯਾਨੀ ਕਰਜ਼ਾ ਈ.ਐੱਮ.ਆਈ. ‘ਤੇ ਰਾਹਤ ਲਈ ਗਾਹਕਾਂ ਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਰੇਪੋ ਦਰ ‘ਚ ਕਟੌਤੀ ਤੋਂ ਬਾਅਦ ਬੈਂਕਾਂ ‘ਤੇ ਵਿਆਜ ਦਰ ਘਟਾਉਣ ਦਾ ਦਬਾਅ ਬਣ ਜਾਂਦਾ ਹੈ। ਜੇਕਰ ਬੈਂਕ ਵਿਆਜ ਦਰਾਂ ‘ਚ ਕਟੌਤੀ ਕਰਦੇ ਹਨ ਤਾਂ ਈ.ਐੱਮ.ਆਈ.ਵੀ ਹੇਠਾਂ ਆ ਜਾਂਦੀ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …