Breaking News
Home / ਭਾਰਤ / ਸੰਚਾਰ ਮੰਤਰੀ ਰਵੀਸ਼ੰਕਰ ਨੇ ਚੀਨੀ ਐਪਾਂ ‘ਤੇ ਪਾਬੰਦੀ ਨੂੰ ਦੱਸਿਆ ਡਿਜੀਟਲ ਸਟਰਾਈਕ

ਸੰਚਾਰ ਮੰਤਰੀ ਰਵੀਸ਼ੰਕਰ ਨੇ ਚੀਨੀ ਐਪਾਂ ‘ਤੇ ਪਾਬੰਦੀ ਨੂੰ ਦੱਸਿਆ ਡਿਜੀਟਲ ਸਟਰਾਈਕ

Image Courtesy :punjabijagran

ਕੋਲਕਾਤਾ/ਬਿਊਰੋ ਨਿਊਜ਼
ਭਾਰਤ ਦੇ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਚੀਨ ਦੇ 59 ਐਪ ‘ਤੇ ਲਗਾਈ ਪਾਬੰਦੀ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਹ ਡਿਜੀਟਲ ਸਟਰਾਈਕ ਹੈ।
ਪ੍ਰਸਾਦ ਨੇ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਕੋਈ ਵੀ ਬੁਰੀ ਨਜ਼ਰ ਰੱਖੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਿਰਫ ਕਰੋਨਾ ਅਤੇ ਚੀਨ ਹੀ ਚਰਚਾ ਵਿਚ ਹੈ। ਪ੍ਰਸਾਦ ਨੇ ਕਿਹਾ ਕਿ ਗਲਵਾਨ ਵਿਚ ਸਾਡੇ 20 ਜਵਾਨ ਸ਼ਹੀਦ ਹੋਏ ਤਾਂ ਚੀਨ ਦੇ ਦੁੱਗਣੇ ਸੈਨਿਕ ਮਾਰੇ ਗਏ ਸਨ।
ਇਸੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਚੀਨੀ ਕੰਪਨੀਆਂ ਨੂੰ ਰਾਜ ਮਾਰਗ ਪ੍ਰਾਜੈਕਟਾਂ ਦਾ ਹਿੱਸਾ ਬਣਨ ਦੀ ਮਨਜ਼ੂਰੀ ਨਹੀਂ ਦੇਵੇਗੀ। ਗਡਕਰੀ ਹੋਰਾਂ ਇਹ ਵੀ ਦੱਸਿਆ ਕਿ ਜਿਹੜੀਆਂ ਕੰਪਨੀਆਂ ਦੀ ਚੀਨ ਨਾਲ ਭਾਈਵਾਲੀ ਵੀ ਹੈ, ਉਨ੍ਹਾਂ ਨੂੰ ਵੀ ਸੜਕੀ ਪ੍ਰੋਜੈਕਟਾਂ ਤੋਂ ਦੂਰ ਰੱਖਿਆ ਜਾਵੇਗਾ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …