ਮੋਦੀ ਨੇ ਕਿਹਾ – ਇਹ ਹੈ ਭਾਰਤ ਦਾ ਮਾਣ
ਨਵੀਂ ਦਿੱਲੀ/ਬਿਊਰੋ ਨਿਊਜ਼
ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਭਾਰਤ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਨੇ ਭਾਰਤ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੋਦੀ ਨੇ ਕਿਹਾ ਕਿ ਸਿੰਧੂ ਭਾਰਤ ਦਾ ਮਾਣ ਹੈ ਅਤੇ ਉਹ ਅਜਿਹੀ ਚੈਂਪੀਅਨ ਹੈ, ਜਿਸ ਨੇ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਮੋਦੀ ਨੇ ਸਿੰਧੂ ਨੂੰ ਭਵਿੱਖ ਲਈ ਵੀ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਸਿੰਧੂ ਨੇ ਕੇਂਦਰੀ ਖੇਡ ਮੰਤਰੀ ਰਿਜੀਜੂ ਨਾਲ ਵੀ ਮੁਲਾਕਾਤ ਕੀਤੀ। ਰਿਜੀਜੂ ਨੇ ਸਿੰਧੂ ਨੂੰ 10 ਲੱਖ ਰੁਪਏ ਦਾ ਚੈਕ ਇਨਾਮ ਵਜੋਂ ਦਿੱਤਾ। ਇਸ ਮੌਕੇ ਸਿੰਧੂ ਨਾਲ ਉਨ੍ਹਾਂ ਦੇ ਪਿਤਾ ਪੀ.ਵੀ. ਰਮੰਨਾ ਅਤੇ ਕੋਚ ਗੋਪੀਚੰਦ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੈਡਮਿੰਟਨ ਦੇ 42 ਸਾਲ ਦੇ ਇਤਿਹਾਸ ਵਿਚ ਸਿੰਧੂ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਬਣ ਗਈ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …